8ਨਵੀਂ ਦਿੱਲੀ- ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੂੰ ਇਲਾਜ ਦੇ ਚਲਦੇ ਫਿਰ ਤੋਂ ਗੰਗਾਰਾਮ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਬੀਮਾਰੀ ਅਤੇ ਮੋਢੇ ਦੀ ਸੱਟ ਦੇ ਇਲਾਜ ਦੇ ਬਾਅਦ ਉਨ੍ਹਾਂ ਨੂੰ 14 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਉਹ ਓਪਰੇਸ਼ਨ ਦੇ ਦੌਰਾਨ ਲਗਾਏ ਗਏ ਟਾਂਕੇ ਕਟਵਾਉਣ ਦੇ ਲਈ ਕੱਲ ਹਸਪਤਾਲ ਗਈ ਸੀ।
ਸੂਤਰਾਂ ਮੁਤਾਬਕ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਕੱਲ ਸ਼ਾਮ ”ਨਿਯਮਿਤ” ਇਲਾਜ ਦੀ ਜਾਂਚ ਦੇ ਲਈ ਫਿਰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਹਸਪਤਾਲ ਦੇ ਇਕ ਸੂਤਰ ਨੇ ਕਿਹਾ, ”ਪਿਛਲੇ ਹਫਤੇ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਮਿਲਣ ਦੇ ਸਮੇਂ ਡਾਕਟਰਾਂ ਨੇ ਕਿਹਾ ਸੀ ਕਿ ਸਿਹਤ ਦੀ ਜਾਂਚ ਦੇ ਲਈ ਸੋਨੀਆ ਗਾਂਧੀ ਦੇ ਫਿਰ ਹਸਪਤਾਲ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਉਹ ਹੁਣ ਇੱਥੇ ਹਨ।”
ਸੂਤਰਾਂ ਨੇ ਕਿਹਾ, ”ਉਨ੍ਹਾਂ ਦੇ ਕੁੱਝ ਦਿਨ ਹਸਪਤਾਲ ‘ਚ ਰਹਿਣ ਦੀ ਸੰਭਾਵਨਾ ਹੈ।” ਪਾਰਟੀ ਸੂਤਰਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਫਿਰ ਦਾਖਲ ਕਰਵਾਇਆ ਗਿਆ ਹੈ ਅਤੇ ਇਲਾਜ ਦੇ ਲਈ ਕੁੱਝ ਦਿਨ ਉਥੇ ਰਹਿਣਗੇ। ਸੋਨੀਆ (69) ਨੂੰ ਵਾਰਾਣਸੀ ‘ਚ ਇਕ ਰੋਡ ਸ਼ੋਅ ਦੇ ਦੌਰਾਨ ਬੀਮਾਰ ਹੋਣ ਦੇ ਬਾਅਦ ਤਿੰਨ ਅਗਸਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। 14 ਅਗਸਤ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਦਾ ਆਪਣੀ ਬਿਮਾਰੀ ਅਤੇ ਖੱਬੇ ਮੋਢੇ ਦੀ ਸੱਟ ਤੋਂ ਛੁਟਕਾਰਾ ਹੋ ਗਿਆ ਹੈ ‘ਤੇ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ।

LEAVE A REPLY