8ਪਟਿਆਲਾ  : ਪਸ਼ੂ ਪਾਲਕਾਂ ਦੀ ਸਹੂਲਤ ਅਤੇ ਪਸ਼ੂਆਂ ਦੀ ਖ਼ਰੀਦ ਫ਼ਰੋਖ਼ਤ ਨੂੰ ਆਸਾਨ ਬਣਾਉਣ ਲਈ ਪੰਜਾਬ ਵਿਚ ਪਿਛਲੇ ਸਾਲਾਂ ਦੌਰਾਨ 14 ਆਧੁਨਿਕ ਪਸ਼ੂ ਮੰਡੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਮੰਡੀਆਂ ਵਿਚ ਪਸ਼ੂ ਹਸਪਤਾਲ, ਵੈਟਰਨਰੀ ਡਾਕਟਰ, ਪੀਣ ਲਈ ਪਾਣੀ, ਰੌਸ਼ਨੀ, ਬੈਠਣ ਨੂੰ ਛਾਂ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਪਸ਼ੂ ਪਾਲਨ, ਡੇਅਰੀ ਵਿਕਾਸ, ਐਸ ਸੀ/ ਬੀ ਸੀ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦਿੱਤੀ ਹੈ। ਉਹ ਅੱਜ ਸ਼ਰੋਮਣੀ ਅਕਾਲੀ ਦਲ ਦੇ ਐਸ ਸੀ/ ਬੀ ਸੀ ਵਿੰਗ ਦੇ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ ਅਤੇ ਸਨੌਰ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ।
ਅੱਜ ਇੱਥੇ ਗੁਰਦਵਾਰਾ ਸ੍ਰੀ ਦੂਖ-ਨਿਵਾਰਨ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਹਰ ਆਧੁਨਿਕ ਪਸ਼ੂ ਮੰਡੀ ਉੱਤੇ ਔਸਤਨ ਸਾਡੇ ਤਿੰਨ ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਹਰ ਤਰਾਂ ਦੀ ਸਹੂਲਤ ਇਨ੍ਹਾਂ ਮੰਡੀਆਂ ਵਿਚ ਮੌਜੂਦ ਹੈ। ਸ. ਰਣੀਕੇ ਨੇ ਕਿਹਾ ਕਿ ਕੁੱਝ ਸਾਲਾਂ ਪਹਿਲਾਂ ਤੱਕ ਪਸ਼ੂ ਪਾਲਕ ਸੜਕਾਂ ਅਤੇ ਨਹਿਰਾਂ ਦੇ ਕੰਡਿਆਂ ਉੱਤੇ ਹੀ ਆਪਣੇ ਪਸ਼ੂ ਵੇਚਣ ਜਾਂ ਖ਼ਰੀਦਣ ਲਈ ਆਉਂਦੇ ਸਨ। ਜਿਨ੍ਹਾਂ ਨਾਲ ਕਈ ਤਰਾਂ ਦੇ ਹਾਦਸੇ ਹੁੰਦੇ ਸਨ ਅਤੇ ਲੋਕਾਂ ਦੀ ਖੱਜਲ ਖ਼ੁਆਰੀ ਵੀ ਬਹੁਤ ਹੁੰਦੀ ਸੀ। ਪਸ਼ੂਆਂ ਦੀ ਡਾਕਟਰੀ ਜਾਂਚ ਵੀ ਨਹੀਂ ਹੁੰਦੀ ਸੀ, ਪਰ ਹੁਣ ਸ਼ਰੋਮਣੀ ਅਕਾਲੀ ਦਲ ਬੀ ਜੇ ਪੀ ਦੀ ਸਰਕਾਰ ਨੇ ਰਾਜ ਵਿਚ ਆਧੁਨਿਕ ਪਸ਼ੂ ਮੰਡੀਆਂ ਬਣਾ ਕੇ ਨੁਹਾਰ ਹੀ ਬਦਲ ਦਿੱਤੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਪਸ਼ੂ ਮੰਡੀਆਂ ਸੜਕਾਂ ਕਿਨਾਰੇ ਲਗਾਈਆਂ ਜਾ ਰਹੀਆਂ ਹਨ ਜਾਂ ਸਰਕਾਰ ਵੱਲੋਂ ਨਿਰਧਾਰਿਤ ਸਥਾਨ ਉੱਤੇ ਨਹੀਂ ਲਾਈਆਂ ਜਾਂ ਰਹੀਆਂ ਉੱਥੇ ਕਾਰਵਾਈ ਕੀਤੀ ਜਾਵੇਗੀ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਸ. ਰਣੀਕੇ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਜਾਂ ਵਾਲੇ ਕਿਸੇ ਵੀ ਐਸ ਸੀ/ ਬੀ ਸੀ ਭਾਈਚਾਰੇ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦੀ ਸਹੂਲਤ ਨਹੀਂ ਮਿਲਦੀ ਹੈ, ਜਦਕਿ ਉਹ ਵਿਅਕਤੀ ਜਮਾਂਦਰੂ ਤੋਰ ਉੱਤੇ ਦਲਿਤ ਹੁੰਦਾ ਹੈ। ਪੰਜਾਬ ਦੇ ਸੀ/ ਬੀ ਸੀ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਹੋਰਨਾਂ ਰਾਜਾਂ ਵਿਚ ਵੀ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਸਹੂਲਤਾਂ ਦੇਣ ਬਾਰੇ ਉਨ੍ਹਾਂ ਕੇਂਦਰ ਨੂੰ ਪੱਤਰ ਲਿਖਿਆ ਹੈ ।
ਇਸ ਮੌਕੇ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਤੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸ਼੍ਰੀ ਵਿਸ਼ਨੂੰ ਸ਼ਰਮਾ, ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸ: ਸੁਰਿੰਦਰ ਸਿੰਘ ਪਹਿਲਵਾਨ, ਮਾਰਕੀਟ ਕਮੇਟੀ ਪਟਿਆਲਾ ਦੇ ਵਾਈਸ ਚੇਅਰਮੈਨ ਸ: ਨਰਦੇਵ ਸਿੰਘ ਆਕੜੀ, ਪਟਿਆਲਾ ਸ਼ਹਿਰੀ ਹਲਕਾ ਇੰਚਾਰਜ ਸ੍ਰੀ ਹਰਪਾਲ ਜੁਨੇਜਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ  ਸ: ਇੰਦਰ ਮੋਹਨ ਸਿੰਘ ਬਜਾਜ, ਐਸ ਜੀ ਪੀ ਸੀ ਮੈਂਬਰ ਸ: ਲਾਭ ਸਿੰਘ ਦੇਵੀ ਨਗਰ, ਗੁਰਚਰਨ ਸਿੰਘ ਖ਼ਾਲਸਾ, ਕੌਂਸਲਰ ਜੋਨੀ ਕੋਹਲੀ, ਇੰਜੀ ਅਜੇ ਥਾਪਰ ਵੀ ਮੌਜੂਦ ਸਨ ।

LEAVE A REPLY