4ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਲੋਕ ਸਭਾ ਦੇ ਆਗਾਮੀ ਸਰਦ ਰੁੱਤ ਇਜਲਾਸ ਤੋਂ ਵੀ ਬਾਹਰ ਰਹਿਣਗੇ। ਸੰਸਦ ਦੀ ਵੀਡੀਓ ਬਣਾ ਕੇ ਚਰਚਾ ਵਿੱਚ ਆਏ ਭਗਵੰਤ ਮਾਨ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਵੀ ਮੁਅੱਤਲ ਕੀਤੇ ਗਏ ਸਨ। ਭਗਵੰਤ ਮਾਨ ਦੇ ਵੀਡੀਓ ਮਾਮਲੇ ਦੀ ਜਾਂਚ ਕਰ ਰਹੀ ਸੰਸਦ ਦੀ 9 ਮੈਂਬਰੀ ਕਮੇਟੀ ਨੂੰ ਰਿਪੋਰਟ ਦੇਣ ਲਈ ਸਪੀਕਰ ਨੇ ਨਵੰਬਰ ਤੱਕ ਦੀ ਮਹੋਲਤ ਦੇ ਦਿੱਤੀ ਹੈ।
ਜਾਂਚ ਕਮੇਟੀ ਦੇ ਚੇਅਰਮੈਨ ਕ੍ਰਿਰਿਟ ਸਮੱਈਆ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਦ ਰੁੱਤ ਇਜਲਾਸ ਦੇ ਖ਼ਤਮ ਹੋਣ ਦੇ ਪਹਿਲੇ ਹਫ਼ਤੇ ਤੱਕ ਕਮੇਟੀ ਆਪਣੀ ਰਿਪੋਰਟ ਸੰਸਦ ਵਿੱਚ ਪੇਸ਼ ਕਰੇਗੀ। ਤਾਜ਼ਾ ਹੁਕਮ ਤੋਂ ਪਹਿਲਾਂ ਜਾਂਚ ਕਮੇਟੀ ਨੇ ਆਪਣੀ ਰਿਪੋਰਟ 24 ਅਗਸਤ ਨੂੰ ਦੇਣੀ ਸੀ। ਸੰਸਦ ਦਾ ਸਰਦ ਰੁੱਤ ਇਜਲਾਸ ਆਮ ਤੌਰ ਉੱਤੇ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਕਮੇਟੀ ਨੂੰ ਦੋ ਵਾਰ ਆਪਣੀ ਰਿਪੋਰਟ ਦੇਣ ਲਈ ਸਮਾਂ ਮੰਗ ਚੁੱਕੀ ਹੈ।
ਪਿਛਲੇ ਹਫ਼ਤੇ ਜਾਂਚ ਕਮੇਟੀ ਨੇ ਉਸ ਗੇਟ ਦੀ ਜਾਂਚ ਕੀਤੀ ਸੀ ਜਿਸ ਰਾਹੀਂ ਭਗਵੰਤ ਮਾਨ ਵੀਡੀਓ ਬਣਾਉਂਦਾ ਹੋਇਆ ਦਾਖਲ ਹੋਇਆ ਸੀ। ਜਾਂਚ ਕਮੇਟੀ ਨੇ ਉਸ ਸਮੇਂ ਦੌਰਾਨ ਗੇਟ ਉੱਤੇ ਤਾਇਨਾਤ ਸੁਰੱਖਿਆ ਅਮਲੇ ਤੋਂ ਵੀ ਪੁੱਛਗਿੱਛ ਕੀਤੀ ਹੈ। ਸੋਮਈਆ ਨੇ ਦੱਸਿਆ ਕਿ ਜਾਂਚ ਕਮੇਟੀ ਆਪਣੀ ਰਿਪੋਰਟ ਦੇ ਹਿੱਸਿਆਂ ਵਿੱਚ ਜਮ੍ਹਾਂ ਕਰਵਾਏਗੀ। ਇੱਕ ਭਗਵੰਤ ਮਾਨ ਵੱਲੋਂ ਸੰਸਦ ਦੀ ਸੁਰੱਖਿਆ ਨੂੰ ਛਿੱਕੇ ਟੰਗ ਕੇ ਵੀਡੀਓ ਬਣਾਉਣ ਤੇ ਦੂਜਾ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾਣੇ ਹਨ ਉਸ ਉੱਤੇ।
ਯਾਦ ਰਹੇ ਕਿ ਭਗਵੰਤ ਮਾਨ ਸੰਸਦ ਵਿੱਚ ਦਾਖਲ ਹੋਣ ਤੇ ਫਿਰ ਜਿੱਥੇ ਸਾਂਸਦਾਂ ਵੱਲੋਂ ਸੰਸਦ ਵਿੱਚ ਸਵਾਲ ਪੁੱਛੇ ਜਾਂਦੇ ਹਨ ਦੀ ਸਾਰੀ ਪ੍ਰੀਖਿਆ ਫੇਸਬੁੱਕ ਉੱਤੇ ਲਾਈਵ ਦਿਖਾ ਦਿੱਤੀ ਸੀ। ਇਸ ਤੋਂ ਬਾਅਦ ਸਪੀਕਰ ਨੇ ਭਗਵੰਤ ਮਾਨ ਨੂੰ ਸੰਸਦ ਵਿੱਚ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਹੋਇਆ ਹੈ।

LEAVE A REPLY