7ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਸਕੱਤਰ ਪੰਜਾਬ ਸਰਵੇਸ਼ ਕੋਸ਼ਲ ਨੂੰ ਚਿੱਠੀ ਲਿੱਖ ਕੇ ਸੂਬੇ ਦੇ ਪਹਿਲੇ ਪਰਿਵਾਰ (ਬਾਦਲਾਂ) ਦੀਆਂ ਬੱਸਾਂ ਦੇ ਲੋਕਾਂ ਦੀ ਗੁੰਡਾਗਰਦੀ ਵਿਰੁੱਧ ਕਾਰਵਾਈ ਕਰਨ ਲਈ ਟ੍ਰਾਂਸਪੋਰਟ ਵਿਭਾਗ ਨੂੰ ਸਖ਼ਤ ਨਿਰਦੇਸ਼ ਦੇਣ ਲਈ ਕਿਹਾ ਹੈ। ਇਨ੍ਹਾਂ ਬੱਸਾਂ ਦੇ ਲਾਇਸੈਂਸ ਰੱਦ ਕਰਨ ਸਮੇਤ ਡਰਾਈਵਰਾਂ ਤੇ ਬੱਸਾਂ ਦੇ ਮਾਲਿਕਾਂ ਵਿਰੁੱਧ ਮਾਨਵਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਕਈ ਲੋਕਾਂ ਨੂੰ ਜਖ਼ਮੀ ਕਰਨ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਚੰਨੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਡਿਪਟੀ ਮੁੱਖ ਮੰਤਰੀ ਦੀ ਮਲਕਿਅਤ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਬਗੈਰ ਕਿਸੇ ਕੰਟਰੋਲ ਸੂਬੇ ਦੀਆਂ ਸੜਕਾਂ ‘ਤੇ ਭੱਜ ਰਹੀਆਂ ਹਨ ਅਤੇ ਲੋਕਾਂ ਦਾ ਕਤਲ ਕਰ ਰਹੀਆਂ ਹਨ। ਜਿਨ੍ਹਾਂ ਦੇ ਨਿਡਰ ਡਰਾਈਵਰਾਂ ਦੀ ਵਤੀਰਾ ਯਾਤਰੀਆਂ ਤੇ ਇਨ੍ਹਾਂ ਵੱਲੋਂ ਅੰਜ਼ਾਮ ਦਿੱਤੀਆਂ ਜਾਣ ਵਾਲੀਆਂ ਦੁਰਘਟਨਾਵਾਂ ਦੇ ਪੀੜਤਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਰਿਹਾ ਹੈ। ਉਹ ਸਮਝ ਸਕਦੇ ਹਨ ਕਿ ਪੁਲਿਸ ਤੇ ਟ੍ਰਾਂਸਪੋਰਟ ਵਿਭਾਗ ਦੋਵੇਂ ਅਸਹਾਇ ਬਣ ਚੁੱਕੇ ਹਨ ਅਤੇ ਇਸਦੇ ਉਲਟ ਬੱਸਾਂ ਚਲਾਉਣ ਵਾਲਾ ਸਟਾਫ ਇੰਨਾ ਨਿਡਰ ਬਣ ਚੁੱਕਾ ਹੈ ਕਿ ਸਹੀ ਵਤੀਰਾ ਅਪਣਾਉਣ ਲਈ ਕਹਿਣ ਵਾਲਿਆਂ ਨੂੰ ਇਹ ਧਮਕਾਉਂਦੇ ਹਨ। ਬੀਤੇ ਕਈ ਮਹੀਨਿਆਂ ਦੌਰਾਨ ਇਹ ਬੱਸਾਂ ਕਈ ਭਿਆਨਕ ਦੁਰਘਟਨਾਵਾਂ ‘ਚ ਸ਼ਾਮਿਲ ਰਹੀਆਂ ਹਨ, ਜਦਕਿ ਇਨ੍ਹਾਂ ਦੇ ਡਰਾਈਵਰ ਸਿਰਫ ਇਸ ਕਰਕੇ ਅਜ਼ਾਦ ਹੋ ਜਾਂਦੇ ਹਨ, ਕਿਉਂਕਿ ਜਾਂ ਤਾਂ ਪੀੜਤਾਂ ਨੂੰ ਪੈਸੇ ਦੀ ਲਾਲਚ ਦੇ ਦਿੱਤੀ ਜਾਂਦੀ ਹੈ ਜਾਂ ਫਿਰ ਉਨ੍ਹਾਂ ‘ਤੇ ਸਮਝੌਤੇ ਲਈ ਦਬਾਅ ਬਣਾਇਆ ਜਾਂਦਾ ਹੈ।
ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਖੂਨੀ ਬੱਸਾਂ ‘ਚ ਸਫਰ ਨਾ ਕਰਨ ਸਬੰਧੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਨੇ ਨੌ ਕੇਸਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦਾ ਇਹੋ ਭਵਿੱਖ ਰਿਹਾ:
10 ਫਰਵਰੀ, 2016: ਇਕ 50 ਸਾਲਾਂ ਘੋੜਾ ਗੱਡੀ ਡਰਾਈਵਰ ਨੂੰ ਡਬਵਾਲੀ ਟ੍ਰਾਂਸਪੋਰਟ ਦੀ ਬੱਸ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਾਬਰਵਾਲਾ ਨੇੜੇ ਮਾਰ ਦਿੱਤਾ।
15 ਦਸੰਬਰ, 2015: ਬਠਿੰਡਾ-ਚੰਡੀਗੜ੍ਹ ਹਾਈਵੇ ‘ਤੇ ਭੁੱਚੋ ਨੇੜੇ ਦੋ ਵਿਅਕਤੀ ਡਬਵਾਲੀ ਟ੍ਰਾਂਸਪੋਰਟ ਕੰਪਨੀ ਦੀ ਬੱਸ ਵੱਲੋਂ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰਨ ਕਾਰਨ ਜ਼ਖਮੀ ਹੋ ਗਏ।
14 ਦਸੰਬਰ, 2015: ਬਰਨਾਂਲਾ ‘ਚ ਇਕ 50 ਸਾਲਾ ਕਿਸਾਨ ਨੂੰ ਇਸੇ ਕੰਪਨੀ ਦੀ ਬੱਸ ਨੇ ਕੁਚਲ ਦਿੱਤਾ।
13 ਦਸੰਬਰ, 2015: ਇਕ 13 ਸਾਲਾ ਲੜਕੀ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਕੁਚਲ ਦਿੱਤਾ ਗਿਆ।
10 ਜੁਲਾਈ, 2015: ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬਹਿਮਰਾਮਪੁਰ ਨੇੜੇ ਜ਼ਿਲ੍ਹਾ ਰੋਪੜ ‘ਚ ਇਕ ਨੌਜ਼ਵਾਨ ਵਿਅਕਤੀ ਨੂੰ ਬਾਦਲ ਦੀ ਬੱਸ ਨੇ ਸਕੂਟਰ ਨੂੰ ਟੱਕਰ ਮਾਰ ਕੇ ਕਤਲ ਕਰ ਦਿੱਤਾ।
15 ਮਈ, 2015: ਇਕ 13 ਸਾਲਾ ਲੜਕੀ ਤੇ ਉਸਦੀ ਮਾਂ ਨੂੰ ਮੋਗਾ ‘ਚ ਚੱਲਦੀ ਬੱਸ ‘ਚੋਂ ਧੱਕਾ ਮਾਰ ਦਿਤਾ ਗਿਆ, ਕਿਉਂਕਿ ਉਨ੍ਹਾਂ ਨੇ ਬੱਸ ਸਟਾਫ ਦੀਆਂ ਗਲਤ ਹਰਕਤਾਂ ਦਾ ਵਿਰੋਧ ਕੀਤਾ ਸੀ।
1 ਅਪ੍ਰੈਲ, 2014: ਤਪਾ ਮੰਡੀ ਦੇ ਰਮੇਸ਼ ਕੁਮਾਰ ਨੂੰ ਓਰਬਿਟ ਟ੍ਰਾਂਸਪੋਰਟ ਕੰਪਨੀ ਦੀ ਬੱਸ ਨੇ ਕਤਲ ਕਰ ਦਿੱਤਾ।
ਫਰਵਰੀ, 2014: ਬਠਿੰਡਾ-ਚੰਡੀਗੜ੍ਹ ਹਾਈਵੇ ‘ਤੇ ਪਿੰਡ ਹੀਰਾਗੜ੍ਹ ਨੇੜੇ ਓਰਬਿਟ ਦੀ ਬੱਸ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਕੇ ਇਕ ਔਰਤ ਨੂੰ ਕਤਲ ਕਰ ਦਿੱਤਾ।
ਜਨਵਰੀ, 2013: ਓਰਬਿਟ ਦੀ ਬੱਸ ਨੇ ਪਟਿਆਲੇ ਦੇ ਹਰਦੇਵ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਅਪਾਹਿਜ ਬਣਾ ਦਿੱਤਾ, ਜਿਹੜਾ ਹਾਲੇ ਵੀ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਉਹ ਹਾਕੀ ਦਾ ਕੋਚ ਸੀ।

LEAVE A REPLY