6ਟਰਾਂਟੋ: ਵਿਦੇਸ਼ਾਂ ‘ਚ ਲਗਾਤਾਰ ਮੱਲਾਂ ਮਾਰ ਰਹੇ ਪੰਜਾਬੀਆਂ ਨੇ ਇੱਕ ਹੋਰ ਮਾਰਕਾ ਮਾਰਿਆ ਹੈ। ਪੰਜਾਬੀ ਮੂਲ ਦੀ ਐਮ ਪੀ ਬਰਦੀਸ਼ ਚੱਗਰ ਨੂੰ ਕੈਨੇਡਾ ਸਰਕਾਰ ਵੱਲੋਂ ਹਾਊਸ ਲੀਡਰ ਬਣਾਇਆ ਗਿਆ ਹੈ। ਚੱਗਰ ਵਾਟਰਲੂ ਤੋਂ ਐਮਪੀ ਤੇ ਸਮਾਲ ਬਿਜਨੈਸ ਅਤੇ ਟੂਰਿਜ਼ਮ ਮੰਤਰੀ ਹਨ। ਕੈਨੇਡਾ ਦੇ ਇਤਿਹਾਸ ‘ਚ ਇਸ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਉਹ ਪਹਿਲੀ ਔਰਤ ਹਨ।
ਰਾਇਡੂ ਹਾਲ ਦੇ ਹਾਊਸ ਆਫ ਕਾਮਨਸ ਵਿੱਚ ਬਰਦੀਸ਼ ਨੂੰ ਗਵਰਨਰ ਜਨਰਲ ਡੇਵਿਡ ਜਾਨਸਨ ਨੇ ਸਰਕਾਰ ਦੇ ਮੰਤਰੀਆਂ ਦੀ ਮੌਜੂਦਗੀ ‘ਚ ਅਹੁਦਾ ਤੇ ਭੇਦ ਗੁਪਤ ਰੱਕਣ ਦੀ ਸਹੁੰ ਚੁਕਾਈ। ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਚੱਗਰ ਨੇ ਕੈਨੇਡਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ Justin trudeau ਦੀ ਯੋਗ ਅਗਵਾਈ ਸਦਕਾ ਸਮੁੱਚੀ ਕੈਨੇਡੀਅਨ ਸਰਕਾਰ ਕੈਨੇਡਾ ਲਈ ਤਨਦੇਹੀ ਨਾਲ ਕੰਮ ਕਰਦੀ

LEAVE A REPLY