3ਵਾਸ਼ਿੰਗਟਨ : ਅਮਰੀਕਾ ਦੇ ਇਕ ਵੱਡੇ ਮੀਡੀਆ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਸੰਮੇਲਨਾਂ ਤੋਂ ਬਾਅਦ ਆਪਣੀ ਸਥਿਤੀ ਮਜ਼ਬੂਤ ਬਣਾ ਲਈ ਹੈ, ਜੋ ਉਨ੍ਹਾਂ ਨੂੰ ਅਗਲੀ ਅਮਰੀਕੀ ਰਾਸ਼ਟਰਪਤੀ ਬਣਨ ਲਈ ਲੋੜੀਂਦੀ ਚੋਣ ਮੰਡਲ ਦੀ ਵੋਟ ਪ੍ਰਦਾਨ ਕਰਦੀ ਹੈ। ਹਿਲੇਰੀ ਨੇ ਉਤਾਰ-ਚੜ੍ਹਾਅ ਵਾਲੇ ਤਿੰਨ ਸੂਬਿਆਂ ਹੈਂਪਸ਼ਾਇਰ, ਪੇਨਸਿਲਵੇਨੀਆ ਅਤੇ ਵਰਜੀਨੀਆ ਵਿਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ, ਜਿੱਥੇ 37 ਚੋਣ ਮੰਡਲ ਵੋਟ ਹਨ। ਮੀਡੀਆ ਹਾਊਸ ਦੇ ਰਾਜਨੀਤਿਕ ਡਾਇਰੈਕਟਰ ਡੇਵਿਡ ਚਾਲੀਆਨ ਨੇ ਕਿਹਾ ਕਿ ਵਾਈਟ ਹਾਊਸ ਦੀ ਦੌੜ ਜਿੱਤਣ ਲਈ ਜ਼ਰੂਰੀ 270 ਚੋਣ ਵੋਟ ਹਾਸਲ ਕਰਨ ਤੋਂ ਪਹਿਲਾਂ ਹਿਲੇਰੀ ਦੇ ਖਾਤੇ ਵਿਚ 37 ਹੋਰ ਚੋਣ ਵੋਟਾਂ ਜੁੜ ਗਈਆਂ ਹਨ। ਜੇਕਰ ਟਰੰਪ ਉਤਾਰ-ਚੜ੍ਹਾਅ ਵਾਲੇ ਸੂਬਿਆਂ ਵਿਚ ਜਿੱਤ ਦਰਜ ਕਰ ਲੈਂਦੇ ਹਨ, ਤਾਂ ਵੀ ਉਹ ਵਾਈਟ ਹਾਊਸ ਦੀ ਦੌੜ ਜਿੱਤਣ ਲਈ ਲੋੜੀਂਦੀਆਂ 270 ਚੋਣ ਵੋਟਾਂ ਤੋਂ ਪਿੱਛੇ ਰਹਿ ਸਕਦੇ ਹਨ। ਹਾਲਾਂਕਿ ਹੁਣ ਅਤੇ 8 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਚੀਜ਼ਾਂ ਬਦਲ ਸਕਦੀਆਂ ਹਨ। ਹਾਲੀਆ ਸਰਵੇਖਣ ਵਿਚ ਟਰੰਪ ‘ਤੇ ਹਿਲੇਰੀ ਦਾ ਲੀਡ ਡਿੱਗ ਕੇ ਚਾਰ ਫੀਸਦੀ ਹੋ ਗਈ ਹੈ। ਸੀ. ਐੱਨ. ਐੱਨ. ਦੇ ਅਨੁਸਾਰ ਜਿਨ੍ਹਾਂ ਸੂਬਿਆਂ ਵਿਚ ਰੀਪਬਲਿਕਨ ਪਾਰਟੀ ਦਾ ਆਧਾਰ ਮਜ਼ਬੂਤ ਹੈ, ਉਨ੍ਹਾਂ ਨੂੰ ਮਿਲਾ ਕੇ ਕੁੱਲ 158 ਚੋਣ ਮੰਡਲ ਵੋਚ ਬਣਦੇ ਹਨ।

LEAVE A REPLY