3ਚੰਡੀਗੜ  : ਭ੍ਰਿਸ਼ਟਾਚਾਰ ਤੇ ਜਬਰ ਜਿਨਾਹ ਮਾਮਲੇ ਵਿਚ ਐਸ.ਪੀ ਸਲਵਿੰਦਰ ਸਿੰਘ ਨੂੰ ਅੱਜ ਮਾਨਯੋਗ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ। ਐਸ.ਪੀ ਸਲਵਿੰਦਰ ਸਿੰਘ ਖਿਲਾਫ ਸਿਟੀ ਥਾਣਾ ਗੁਰਦਾਸਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਪੀ. ਸਲਵਿੰਦਰ ਸਿੰਘ ਨੇ ਹਾਈਕੋਰਟ ਵਿਚ ਜ਼ਮਾਨਤ ਲਈ ਅਪੀਲ ਕੀਤੀ ਸੀ।
ਐਸ.ਪੀ ਸਲਵਿੰਦਰ ਸਿੰਘ ਉਸ ਸਮੇਂ ਚਰਚਾ ਵਿਚ ਆਏ ਸਨ, ਜਦੋਂ ਪਠਾਨਕੋਟ ਵਾਰਦਾਤ ਵਿਚ ਸ਼ਾਮਿਲ ਹੋਏ ਅੱਤਵਾਦੀਆਂ ਨੇ ਵਾਰਦਾਤ ਤੋਂ ਪਹਿਲੀ ਰਾਤ ਇਹਨਾਂ ਦੀ ਕਾਰ ਖੋਹ ਕੇ ਉਹ ਫਰਾਰ ਹੋ ਗਏ ਸਨ| ਬਾਅਦ ਵਿਚ ਕੇਂਦਰੀ ਏਜੰਸੀਆਂ ਨੇ ਕਾਫੀ ਵੱਡੇ ਪੱਧਰ ਤੇ ਇਹਨਾਂ ਦੀ ਜਾਂਚ ਕੀਤੀ ਸੀ ਕਿ ਕਿਧਰੇ ਅੱਤਵਾਦੀਆਂ ਨਾਲ ਇਹਨਾਂ ਦੀ ਗੰਢਤੁਪ ਤਾਂ ਨਹੀਂ| ਪਰ ਇਹਨਾਂ ਖਿਲਾਫ ਏਜੰਸੀਆਂ ਨੂੰ ਕੋਈ ਸਬੂਤ ਨਹੀਂ ਸੀ ਮਿਲੇ|

LEAVE A REPLY