8ਭੀਖੀ  : ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਮੋਹਰ ਸਿੰਘ ਵਾਲਾ ਵਲੋਂ ਸੰਤ ਬਾਬਾ ਭੂਰੀ ਵਾਲੇ ਦੀ ਯਾਦ ਵਿਚ ਸਾਲਾਨਾ ਜ ̄ੜ ਮੇਲਾ ਅਤੇ 16ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਚਹਿਲ ਵੈਲਫ਼ੇਅਰ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਖਿਡਾਰੀਆਂ ਨਾਲ ਜਾਣ­ਪਹਿਚਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵਲ ਧਿਆਨ ਦੇਣਾ ਚਾਹੀਦਾ ਹੈ।
ਟੂਰਨਾਮੈਂਟ ਦੌਰਾਨ ਕਬੱਡੀ ਓਪਨ ਵਿਚ ਛਤਰ (ਹਰਿਆਣਾ) ਨੇ ਪਹਿਲਾ, ਦੋਦਾ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਵਿਚ ਬਿਲੂ ਮੌੜ ਨੂੰ ਬੈਸਟ ਰੇਡਰ ਅਤੇ ਦੀਪ ਨੂੰ ਬੈਸਟ ਜਾਫੀ ਦਾ ਖਿਤਾਬ ਨਾਲ ਨਿਵਾਜਿਆ ਗਿਆ। ਕਬੱਡੀ 70 ਕਿਲੋ ਵਿਚ ਪਿੰਡ ਮੋਹਰ ਸਿੰਘ ਵਾਲਾ ਦੀ ਟੀਮ ਨੇ ਪਹਿਲਾ, ਭੈਣੀ ਮਹਿਰਾਜ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੈਚ ਵਿਚ ਰੇਡਰ ਭਿੰਦਰ ਬੈਸਟ
ਰੇਡਰ ਤੇ ਗੱਗੂ ਨੂੰ ਬੈਸਟ ਜਾਫੀ ਦਾ ਖਿਤਾਬ ਦਿਤਾ ਗਿਆ। ਕਬਡੀ 45 ਕਿਲੋ ਵਿਚ ਗੁਰਨੇ ਕਲਾਂ ਨੇ ਪਹਿਲਾ ਤੇ ਮੋਹਰ ਸਿੰਘ ਵਾਲਾ ਨੇ ਦੂਸਰਾ ਸਥਾਨ ਹਾਸਲ ਕੀਤਾ। ਦੋ ਦਿਨ ਚੱਲੇ ਇਸ ਟੂਰਨਾਮੈਂਟ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕੁਲਵਿੰਦਰ ਲਵਲੀ, ਸਕੱਤਰ ਪ੍ਰਿਤਪਾਲ ਸਿੰਘ ਡਾਲੀ, ਕਾਂਗਰਸ ਦੇ ਸਕੱਤਰ ਗੁਰਪ੍ਰੀਤ ਸਿੰਘ ਵਿੱਕੀ, ਬਲਜੀਤ ਸਿੰਘ ਖਿਆਲਾ, ਨਾਜਮ ਸਿੰਘ ਬੀਰ ਖੁਰਦ ਸਮੇਤ ਵੱਖ ਵੱਖ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕਰਕੇ ਮੇਲੇ ਦੀ ਰੌਣਕ ਵਿਚ ਵਾਧਾ ਕੀਤਾ। ਇਸ; ਮੌਕੇ ਪ੍ਰਬੰਧਕਾਂ ਵਲੋਂ ਚਹਿਲ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਕੈਪਸ਼ਨ : ਪਿੰਡ ਮੋਹਰ ਸਿੰਘ ਵਾਲਾ ਟੂਰਨਾਮੈਂਟ ਦੇ ਪ੍ਰਬੰਧਕ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਸਨਮਾਨਿਤ ਕਰਦੇ ਹੋਏ।

LEAVE A REPLY