10ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ ‘ਚ ਨੌਕਰੀ ਗਵਾ ਚੁੱਕੇ ਭਾਰਤੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਭੁਗਤਾਨ ਨਾ ਕੀਤੇ ਗਏ ਬਕਾਏ ਦਾ ਦਾਅਵਾ ਆਪਣੇ ਮਾਲਕਾਂ ਅੱਗੇ ਦਾਇਰ ਕਰਨ ਅਤੇ ਜਲਦੀ ਘਰ ਵਾਪਸ ਆ ਜਾਣ ਅਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਵਾਪਸ ਆਉਣ ਦਾ ਖਰਚਾ ਸਹਿਣ ਕਰੇਗੀ।
ਸੁਸ਼ਮਾ ਨੇ ਟਵੀਟਾਂ ਦੀ ਇਕ ਲੜੀ ‘ਚ ਕਿਹਾ,”ਸਾਊਦੀ ਅਰਬ ‘ਚ ਭਾਰਤੀ ਮਜ਼ਦੂਰ- ਕਿਰਪਾ ਕਰਕੇ ਆਪਣੇ ਦਾਅਵੇ ਦਾਖਲ ਕਰਨ ਅਤੇ ਘਰ ਵਾਪਸ ਆ ਜਾਣ। ਅਸੀਂ ਤੁਹਾਨੂੰ ਮੁਫਤ ਲੈ ਕੇ ਆਵਾਂਗੇ। ਜਦ ਸਾਊਦੀ ਅਰਬ ਸਕਕਾਰ ਬੰਦ ਹੋ ਚੁੱਕੀਆਂ ਕੰਪਨੀਆਂ ਨਾਲ ਨਿਪਟਾਰਾ ਕਰੇਗੀ ਤਾਂ ਤੁਹਾਨੂੰ ਬਕਾਇਆ ਵੀ ਅਦਾ ਕੀਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਦਾਅਵਿਆਂ ਦੇ ਨਿਪਟਾਰੇ ਸਮੇਂ ਲੱਗੇਗਾ ਕਿ ਲੰਬੇ ਤੱਕ ਸਾਊਦੀ ਅਰਬ ‘ਚ ਇੰਤਜ਼ਾਰ ਕਰਨ ਦਾ ਕੋਈ ਮਤਲਬ ਨਹੀਂ ਹੈ।

LEAVE A REPLY