1ਚੰਡੀਗੜ/ਜਲੰਧਰ  : ਉਘੇ ਸਿੱਖ ਵਿਦਵਾਨ ਤੇ ‘ਰੋਜ਼ਾਨਾ ਅਕਾਲੀ ਪੱਤ੍ਰਕਾ’ ਅਤੇ ‘ਰੋਜ਼ਾਨਾ ਅੱਜ ਦੀ ਆਵਾਜ਼’ ਦੇ ਮੁੱਖ ਸੰਪਾਦਕ ਰਹੇ ਸ. ਭਰਪੂਰ ਸਿੰਘ ਬਲਬੀਰ ਸਿੰਘ ਅੱਜ ਸਵੇਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸ. ਬਲਬੀਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਬੇਟਾ ਤੇ ਦੋ ਬੇਟੀਆਂ ਛੱਡ ਗਏ ਹਨ।
ਸ. ਬਲਬੀਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਸਾਥੀਆਂ ਵਿਚ ਗਿਣੇ ਜਾਂਦੇ ਸਨ।
ਉਹਨਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਸਮਸ਼ਾਨ ਘਾਟ ਵਿਖੇ 5:30 ਵਜੇ ਕੀਤਾ ਜਾਵੇਗਾ।
ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਗ੍ਰਹਿ ਮਾਸਟਰ ਤਾਰਾ ਨਗਰ ਤੋਂ 5 ਵਜੇ ਸਮਸ਼ਾਨ ਘਾਟ ਲੈ ਜਾਇਆ ਜਾਵੇਗਾ।

LEAVE A REPLY