7ਪੰਨਾ :  ਮੱਧ ਪ੍ਰਦੇਸ਼ ‘ਚ ਭਿਆਨਕ ਹੜ੍ਹ ਕਾਰਨ ਸਿਰਫ ਆਮ ਲੋਕ ਹੀ ਨਹੀਂ ਸਗੋਂ ਰਾਜ ਦੇ ਵੀ.ਵੀ.ਆਈ.ਪੀ. ਲੋਕ ਵੀ ਪਰੇਸ਼ਾਨ ਹਨ। ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜਦੋਂ ਪੰਨਾ ‘ਚ ਆਏ ਹੜ੍ਹ ਦਾ ਜਾਇਜ਼ਾ ਲੈਣ ਪੁੱਜੇ ਤਾਂ ਖੁਦ ਹੀ ਮੁਸੀਬਤ ‘ਚ ਫਸ ਗਏ।
ਨਦੀ ‘ਚ ਪਾਣੀ ਦਾ ਪੱਧਰ ਇੰਨਾ ਸੀ ਕਿ ਖੁਦ ਸ਼ਿਵਰਾਜ ਨੂੰ ਨਾਲਾ ਪਾਰ ਕਰਨ ‘ਚ ਪੁਲਸ ਵਾਲਿਆਂ ਦੀ ਮਦਦ ਲੈਣੀ ਪਈ ਅਤੇ ਪੁਲਸ ਵਾਲਿਆਂ ਨੂੰ ਗੋਦ ‘ਚ ਚੁੱਕ ਕੇ ਸ਼ਿਵਰਾਜ ਸਿੰਘ ਨੂੰ ਨਾਲਾ ਪਾਰ ਕਰਵਾਉਣਾ ਪਿਆ। ਮੁੱਖ ਮੰਤਰੀ ਨੂੰ ਗੋਦ ‘ਚ ਚੁਕਣ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਸ਼ਿਵਰਾਜ ਬੱਬਲੂ ਮਾਰਟਿਨ ਦੀ ਮਾਂ ਨੂੰ ਮਿਲਣ ਪੁੱਜੇ ਸਨ। ਬੱਬਲੂ ਮਾਰਟਿਨ ਨੇ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਗਵਾ ਦਿੱਤੀ। ਦਰਅਸਲ ਭਾਰੀ ਬਾਰਸ਼ ਕਾਰਨ ਸਤਨਾ ਦੇ ਮੈਹਰ ‘ਚ ਮੌਜੂਦ ਇਕ ਬਿਲਡਿੰਗ ਡਿੱਗ ਗਈ। ਬਿਲਡਿੰਗ ਜਦੋਂ ਢਹਿ ਰਹੀ ਸੀ ਉਦੋਂ ਲੋਕਾਂ ਨੂੰ ਬਚਾਉਣ ਲਈ ਬੱਬਲੂ ਮਾਰਟਿਨ ਆਪਣੀ ਜਾਨ ਦੇ ਪਰਵਾਹ ਕੀਤੇ ਬਿਨਾਂ ਦੌੜ ਪਿਆ। ਇਮਾਰਤ ‘ਚ ਮੌਜੂਦ ਇਕ ਬੱਚੇ ਦੀ ਜਾਨ ਤਾਂ ਉਸ ਨੇ ਬਚਾ ਲਈ ਪਰ ਖੁਦ ਨੂੰ ਨਹੀਂ ਬਚਾ ਸਕਿਆ। ਬੱਬਲੂ ਆਪਣੇ ਪਿੱਛੇ ਪਤਨੀ ਅਤੇ 2 ਬੇਟਿਆਂ ਨੂੰ ਛੱਡ ਗਿਆ ਹੈ। ਇਮਾਰਤ ਬਣਾਉਣ ‘ਚ ਭ੍ਰਿਸ਼ਟਾਚਾਰ ਦੀ ਗੱਲ ਸਾਹਮਣੇ ਆ ਰਹੀ ਹੈ। ਸ਼ਿਵਰਾਜ ਨੇ ਜਾਂਚ ਦਾ ਭਰੋਸਾ ਦਿੱਤਾ ਹੈ।

LEAVE A REPLY