6ਓਟਾਵਾ :  ਬ੍ਰਿਟੇਨ ‘ਚ ਕੈਨੇਡਾ ਦੇ ਇੱਕ ਸਿਪਾਹੀ ਨੂੰ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਪਾਇਆ ਗਿਆ ਹੈ। ਇਹ ਸਿਪਾਹੀ ਲੰਡਨ ‘ਚ ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਸਕਿਓਰਟੀ ਸਰਵਿਸਜ਼ ਲਈ ਕੰਮ ਕਰਦਾ ਸੀ ਅਤੇ ਉਹ ਸਾਲ 2009 ਤੋਂ ਲੈ 2010 ਤੱਕ ਅਫਗਾਨਿਸਤਾਨ ‘ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਦੋਸ਼ੀ ਦਾ ਨਾਂ ਕਾਰਪੋਰਲ ਜੇਸਨ ਮੂਰ (42) ਹੈ।
ਉੱਧਰ ਇਸ ਬਾਰੇ ਪੱਤਰਕਾਰਾਂ ਨੇ ਜਦੋਂ ਕੈਨੇਡੀਅਨ ਮਿਲਟਰੀ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਜੇਸਨ ‘ਤੇ ਲੱਗੇ ਦੋਸ਼ਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਉਨ੍ਹਾਂ ਇਹ ਕਿਹਾ ਹੈ ਕਿ ਜਿਹੜੇ ਦੋਸ਼ਾਂ ਤਹਿਤ ਜੇਸਨ ਨੂੰ ਦੋਸ਼ੀ ਪਾਇਆ ਗਿਆ ਹੈ, ਉਹ ਕੈਨੇਡੀਅਨ ਆਰਮਡ ਫੋਰਸਿਜ਼ ਦੇ ਨੈਤਿਕ ਅਤੇ ਮੁੱਲਾਂ ਵਿਰੁੱਧ ਹਨ।
ਉੱਧਰ ਬ੍ਰਿਟਿਸ਼ ਮੀਡੀਆ ਰਿਪੋਰਟਾਂ ਮੁਤਾਬਕ ਜੇਸਨ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਛੇ ਮਾਮਲਿਆਂ ‘ਚ ਦੋਸ਼ੀ ਪਾਇਆ ਗਿਆ ਹੈ, ਜਿਨ੍ਹਾਂ ‘ਚੋਂ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣਾ ਪ੍ਰਮੁੱੱਖ ਹੈ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ।

LEAVE A REPLY