7ਨਵੀਂ ਦਿੱਲੀ  :  ਕਸ਼ਮੀਰ ਘਾਟੀ ‘ਚ ਅਸ਼ਾਂਤੀ ਜਾਰੀ ਰਹਿਣ ਵਿਚਾਲੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਅਤੇ ਉੱਥੇ ਸ਼ਾਂਤੀ ਲਿਆਉਣ ਦੇ ਤੌਰ-ਤਰੀਕਿਆਂ ‘ਤੇ ਚਰਚਾ ਕੀਤੀ। ਸੂਤਰਾਂ ਨੇ ਦੱਸਿਆ ਕਿ ਤਕਰੀਬਨ 1 ਘੰਟੇ ਚੱਲੀ ਇਸ ਬੈਠਕ ਦੌਰਾਨ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਸਿੰਘ ਨੂੰ ਕਸ਼ਮੀਰ ਘਾਟੀ ਦੀ ਵਰਤਮਾਨ ਸਥਿਤੀ ਅਤੇ ਸ਼ਾਂਤੀ ਬਹਾਲ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਿਆ।
9 ਜੁਲਾਈ ਤੋਂ ਚੱਲ ਰਹੀ ਹੈ ਹਿੰਸਾ
ਸਿੰਘ ਨੇ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਇਸ ਸੀਮਾਵਰਤੀ ਸੂਬੇ ‘ਚ ਜਲਦੀ ਤੋਂ ਜਲਦੀ ਆਮ ਸਥਿਤੀ ਕਿਵੇਂ ਲਿਆਂਦੀ ਜਾਵੇ। ਕਸ਼ਮੀਰ ਘਾਟੀ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਹਰਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ 45 ਦਿਨਾਂ ਤੋਂ ਅਸ਼ਾਂਤੀ ਨਾਲ ਜੂਝ ਰਹੀ ਹੈ। ਹਿੰਸਾ ‘ਚ ਦੋ ਪੁਲਸ ਵਾਲਿਆਂ ਸਮੇਤ 65 ਲੋਕ ਮਾਰੇ ਗਏ ਹਨ ਜਦਕਿ ਕਈ ਹਜ਼ਾਰ ਲੋਕ ਜ਼ਖਮੀ ਹੋ ਗਏ। 9 ਜੁਲਾਈ ਤੋਂ ਹੀ ਹਿੰਸਾ ਚੱਲ ਰਹੀ ਹੈ।

LEAVE A REPLY