9ਕੇਲੋਵਨਾ :  ਐਤਵਾਰ ਸਵੇਰੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੇਲੋਵਨਾ ਦੇ ਨਜ਼ਦੀਕ ਇਲਾਕੇ ‘ਚ ਭਿਆਨਕ ਅੱਗ ਲੱਗ ਗਈ ਅਤੇ ਹੌਲੀ-ਹੌਲੀ ਅੱਗ ਨੇ ਅੱਗੇ ਵਧਦਿਆਂ 13 ਹੈਕਟੇਅਰ ਇਲਾਕੇ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਮਲੂਪਸ ਫਾਇਰ ਸੈਂਟਰ ਦੇ ਜਾਣਕਾਰੀ ਅਧਿਕਾਰੀ ਮੈਕਸ ਬਿਰਕਨਰ ਨੇ ਦੱਸਿਆ ਕਿ ਇਹ ਇਲਾਕਾ ਪੱਛਮੀ ਕੇਲੋਵਨਾ ਤੋਂ 18 ਕਿਲੋਮੀਟਰ ਦੂਰ ਹੈ ਅਤੇ ਇਸ ‘ਤੇ ਕਾਬੂ ਪਾਉਣ ਲਈ 27 ਫਾਇਰਫਾਈਰਜ਼ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਫਾਇਰਫਾਈਟਰਜ਼ ਦੀ ਸਹਾਇਤਾ ਲਈ ਏਅਰ ਟੈਂਕਰ, ਤਿੰਨ ਸਕਿੱਮਰ ਜਹਾਜ਼ ਅਤੇ ਇੱਕ ਹੈਲੀਕਾਪਟਰ ਪਹੁੰਚੇ ਹੋਏ ਹਨ। ਬਿਰਕਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਗ ‘ਤੇ ਕਾਬੂ ਪਾਉਣ ਲਈ ਹੋਰ ਫਾਇਰਫਾਈਰਜ਼ ਨੂੰ ਵੀ ਭੇਜਿਆ ਜਾਵੇਗਾ। ਉਨ੍ਹਾਂ ਨੇ ਅੱਗ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਵੀ ਖ਼ਬਰ ਨਹੀਂ ਦਿੱਤੀ ਹੈ।

LEAVE A REPLY