3ਚੰਡੀਗੜ੍ਹ: ਉੱਤਰ ਭਾਰਤ ਦੇ ਵੱਡੇ ਹਸਪਤਾਲਾਂ ‘ਚੋਂ ਇੱਕ ਪੀਜੀਆਈ ਚੰਡੀਗਡ਼੍ਹ ‘ਚ ਡਾਕਟਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਮੰਗਲਵਾਰ ਨੂੰ ਓਪੀਡੀ ਵਿੱਚ ਸਿਰਫ ਇੱਕ ਘੰਟੇ ਤੱਕ ਹੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੀ। ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ 9 ਵਜੇ ਤੱਕ ਦਾ ਰੱਖਿਆ ਗਿਆ। ਹਾਲਾਂਕਿ ਅੱਜ ਐਮਰਜੈਂਸੀ ਸੇਵਾਂਵਾਂ ਚੱਲਦੀਆਂ ਰਹਿਣਗੀਆਂ। ਟਰੌਮਾ ਸੈਂਟਰ ‘ਚ ਵੀ ਕੰਮਕਾਜ ਚੱਲੇਗਾ। ਇਸ ਤੋਂ ਇਲਾਵਾ ਬਾਕੀ ਸਾਰੇ ਵਾਰਡਾਂ ‘ਚ ਡਾਕਟਰਾਂ ਦੇ ਕੰਸਲਟੇੈਂਟ ਮਰੀਜ਼ ਦੇਖ ਰਹੇ ਹਨ।
ਜੂਨੀਅਰ ਡਾਕਟਰਾਂ ਨੇ ਪੀਜੀਆਈ ਪ੍ਰਸ਼ਾਸਨ ਨੂੰ 26 ਤਾਰੀਖ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ 26 ਅਗਸਤ ਤੱਕ ਪੀਜੀਆਈ ਪ੍ਰਸ਼ਾਸਨ ਡਾਕਟਰਾਂ ਦੀ ਪ੍ਰੋਟੈਕਸ਼ ਨੂੰ ਲੈ ਕੇ ਕਦਮ ਨਹੀਂ ਚੁਕਦਾ ਤਾਂ ਸਾਰੇ ਡਾਕਟਰ ਹੜਤਾਲ ‘ਤੇ ਜਾਣਗੇ। ਮੰਗਲਵਾਰ ਨੂੰ ਪੀਜੀਆਈ ਓਪੀਡੀ ਤੋਂ 6000 ਮਰੀਜ਼ਾਂ ਨੂੰ ਬਿਨ੍ਹਾਂ ਇਲਾਜ ਦੀ ਹੀ ਪਰਤਣਾ ਪਿਆ। ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਇਲਾਜ ਲਈ ਆਏ ਮਰੀਜ਼ਾਂ ਨੂੰ ਇਲਾਜ ਨਾ ਮਿਲ ਸਕਿਆ।
ਐਮਰਜੈਸੀ ‘ਚ ਆਏ ਮਰੀਜ਼ਾਂ ਨੂੰ ਵੀ ਡਾਕਟਰਾਂ ਨੇ ਨਾ ਦੇਖਿਆ। ਹੜਤਾਲ ਕਰ ਰਹੇ ਡਾਕਟਰ ਦਿਨ ਭਰ ਨਾਅਰੇਬਾਜ਼ੀ ਕਰਦੇ ਰਹੇ ਅਤੇ ਭਾਂਡੇ ਕੁੱਟਦੇ ਰਹੇ। ਉਧਰ ਪੀਜੀਆਈ ਦੇ ਡਾਇਰੈਕਟਰ ਪ੍ਰੋ. ਯੋਗੇਸ਼ ਚਾਵਲਾ ਦਾ ਕਹਿਣਾ ਹੈ ਕਿ ਪੀਜੀਆਈ ਦਾ ਮੇਨ ਗੇਟ ਅਤੇ ਐਮਰਜੈਸੀ ਦਾ ਗੇਟ ਬੰਦ ਕਰਕੇ, ਐਂਬੁਲੈਂਸ ਅਤੇ ਮਰੀਜ਼ਾਂ ਦੀ ਐਂਟਰੀ ਰੋਕਣ ਵਾਲੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਐਤਵਾਰ-ਸੋਮਵਾਰ ਦੀ ਰਾਤ ਲੁਧਿਆਣਾ ਤੋਂ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਦੇ ਪੁੱਤਰ ਨੇ ਡਾਕਟਰ ‘ਤੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦਿਆਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਡਾਕਟਰ ਹੜਤਾਲ ‘ਤੇ ਚਲੇ ਗਏ। ਡਾਕਟਰਾਂ ਨੇ ਪੀਜੀਆਈ ਪ੍ਰਸ਼ਾਸਨ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਇਆ।
ਕੁੱਟਮਾਰ ਦੇ ਮਾਮਲੇ ‘ਚ ਮ੍ਰਿਤਕ ਮਰੀਜ਼ ਦੇ ਪੁੱਤਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਧਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਵੀ ਡਾਕਟਰਾਂ ‘ਤੇ ਲਾਪਰਵਾਹੀ ਦੇ ਇਲਜ਼ਾਮ ਲਾਉਂਦਿਆ ਸ਼ਿਕਾਇਤ ਦੇ ਦਿੱਤੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕਦੋਂ ਤੱਕ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਦਰਦ ਸਹਿਣਾ ਪਵੇਗਾ ?

LEAVE A REPLY