1ਨਵੀਂ ਦਿੱਲੀ : ਆਮ ਆਦਮੀ ਪਾਰਟੀ ‘ਤੇ ਕਰੋੜਾਂ ਰੁਪਇਆਂ ਦੀ ਇਸ਼ਤਿਹਾਰਬਾਜ਼ੀ ਦੇ ਇਲਜ਼ਾਮ ਲਾਉਣ ਵਾਲੀ ਬਾਦਲ ਸਰਕਾਰ ਖ਼ੁਦ ਵੀ ਕਰੋੜਾਂ ਰੁਪਇਆ ਇਸ਼ਤਿਹਾਰਾਂ ‘ਤੇ ਖ਼ਰਚ ਕਰ ਰਹੀ ਹੈ। ਅੱਜਕਲ੍ਹ ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਲੈ ਕੇ ਟੈਲੀਵੀਜ਼ਨਾਂ,ਅਖ਼ਬਾਰਾਂ ‘ਚ ਵੱਡੇ ਪੱਧਰ ‘ਤੇ ਬਾਦਲ ਸਰਕਾਰ ਦੀ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਦੀਇਸ਼ਤਾਹਰਬਾਜ਼ੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਰੋੜਾਂ ਰੁਪਏ ਦਾ ਇਸ਼ਤਿਹਾਰਬਾਜ਼ੀ ਬਜਟ ਰੱਖਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਲੀਡਰ ਤੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ਼ਤਿਹਾਰਬਾਜ਼ੀ ਲਈ ਕਰੋੜਾਂ ਰੁਪਇਆਂ ਦਾ ਬਜਟ ਤਿਆਰ ਹੋਇਆ ਹੈ। ਉਨ੍ਹਾਂ ਮੁਤਾਬਕ ਸਰਕਾਰ ਨੂੰ ਆਪਣੀ ਨੀਤੀਆਂਦੇ ਪ੍ਰਚਾਰ ਲਈ ਅਜਿਹੇ ਬਜਟ ਤਿਆਰ ਕਰਨੇ ਪੈਂਦੇ ਹਨ ਤਾਂ ਹੀ ਲੋਕਾਂ ਤੱਕ ਸਰਕਾਰ ਦੇ ਵਿਕਾਸ ਦੀ ਗੱਲ ਪੁੱਜੀ ਹੈ।
ਹੁਣ ਸਵਾਲ ਇਹ ਹੈ ਕਿ ਜਦੋਂ ਹਰ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਇਸ਼ਤਿਹਾਰਾਂ ‘ਤੇ ਵਰ੍ਹਾਉਂਦੀ ਹੈ ਤਾਂ ਇੱਕ ਦੂਜੇ ‘ਤੇਦੂਸ਼ਣਬਾਜ਼ੀ ਕਿਉਂ ਕੀਤੀ ਜਾਂਦੀ ਹੈ। ਜੇ ਸੱਚ ਦੇਖਿਆ ਜਾਵੇ ਤਾਂ ਇਸ ਹਮਾਮ ‘ਚ ਸਭ ਨੰਗੇ ਹਵ। ਫੇਰ ਵੀ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਇਲਜ਼ਾਮ ਲਗਾਉਣ ਤੋਂ ਬਾਜ਼ ਨਹੀਂ ਆਉਂਦੀਆਂ। ਦੱਸਣਯੋਗ ਹੈ ਕਿ ਇਸ਼ਤਿਹਾਰਬਾਜ਼ੀ ‘ਤੇ ਲੱਗਣ ਵਾਲਾ ਪੈਸਾ ਲੋਕਾਂ ਦੇ ਟੈਕਸ ਦਾ ਹੀ ਹੁੰਦਾ ਹੈ ਤੇ ਸਰਕਾਰ ਜਿੰਨੀ ਜ਼ਿਆਦਾ ਇਸ਼ਤਿਹਾਰਬਾਜ਼ੀ ਕਰਦੀ ਹੈ, ਲੋਕਾਂ ‘ਤੇ ਓਨਾ ਹੀ ਆਰਥਿਕ ਬੋਝ ਵਧਦਾ ਹੈ।

LEAVE A REPLY