4ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਵੱਲੋਂ ਸੰਸਦ ਦੀ ਬਣਾਈ ਗਈ ਵੀਡੀਓ ਦੀ ਜਾਂਚ ਕਰ ਰਹੀ ਕਮੇਟੀ ਦੀ ਅੱਜ ਅਹਿਮ ਬੈਠਕ ਹੈ। ਵੀਡੀਓ ਵਿਵਾਦ ਤੋਂ ਬਾਅਦ ਲੋਕ ਸਭਾ ਦੀ ਸਪੀਕਰ ਸਮਿੱਤਰਾ ਮਹਾਜਨ ਵੱਲੋਂ ਕ੍ਰਿਰਿਟ ਸਮੱਈਆ ਦੀ ਅਗਵਾਈ ਹੇਠ ਸੰਸਦੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭਗਵੰਤ ਮਾਨ ਨੂੰ ਫਿਲਹਾਲ ਲੋਕ ਸਭਾ ਦੀ ਸਪੀਕਰ ਸਮਿੱਤਰਾ ਮਹਾਜਨ ਨੇ ਸਰਦ ਰੁੱਤ ਦੇ ਇਜਲਾਸ ਤੱਕ ਸੰਸਦ ਤੋਂ ਮੁਅੱਤਲ ਕੀਤਾ ਹੋਇਆ ਹੈ।
ਭਗਵੰਤ ਮਾਨ ਦੇ ਵੀਡੀਓ ਮਾਮਲੇ ਦੀ ਜਾਂਚ ਕਰ ਰਹੀ ਸੰਸਦ ਦੀ 9 ਮੈਂਬਰੀ ਕਮੇਟੀ ਨੂੰ ਰਿਪੋਰਟ ਦੇਣ ਲਈ ਸਪੀਕਰ ਨੇ ਨਵੰਬਰ ਤੱਕ ਦੀ ਮਹੋਲਤ ਦੇ ਦਿੱਤੀ ਹੈ। ਸਰਦ ਰੁੱਤ ਇਜਲਾਸ ਦੇ ਖ਼ਤਮ ਹੋਣ ਦੇ ਪਹਿਲੇ ਹਫ਼ਤੇ ਤੱਕ ਕਮੇਟੀ ਆਪਣੀ ਰਿਪੋਰਟ ਸੰਸਦ ਵਿੱਚ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਜਾਂਚ ਕਮੇਟੀ ਨੇ ਆਪਣੀ ਰਿਪੋਰਟ 24 ਅਗਸਤ ਨੂੰ ਦੇਣੀ ਸੀ। ਸੰਸਦ ਦਾ ਸਰਦ ਰੁੱਤ ਇਜਲਾਸ ਆਮ ਤੌਰ ਉੱਤੇ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਕਮੇਟੀ ਨੂੰ ਦੋ ਵਾਰ ਆਪਣੀ ਰਿਪੋਰਟ ਦੇਣ ਲਈ ਸਮਾਂ ਮੰਗ ਚੁੱਕੀ ਹੈ।
ਇਸ ਪੂਰੇ ਮਾਮਲੇ ਉਤੇ ਜਾਂਚ ਕਮੇਟੀ ਆਪਣੀ ਰਿਪੋਰਟ ਦੋ ਹਿੱਸਿਆਂ ਵਿੱਚ ਦੇਵੇਗੀ। ਇੱਕ ਹਿੱਸੇ ਵਿੱਚ ਭਗਵੰਤ ਮਾਨ ਵੱਲੋਂ ਸੰਸਦ ਦੀ ਸੁਰੱਖਿਆ ਨੂੰ ਛਿੱਕੇ ਟੰਗ ਕੇ ਵੀਡੀਓ ਬਣਾਉਣ ਤੇ ਦੂਜਾ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾਣੇ ਹਨ ਉਸ ਉੱਤੇ। ਯਾਦ ਰਹੇ ਕਿ ਭਗਵੰਤ ਮਾਨ ਸੰਸਦ ਵਿੱਚ ਦਾਖਲ ਹੋਣ ਅਤੇ ਫਿਰ ਜਿੱਥੇ ਸਾਂਸਦਾਂ ਵੱਲੋਂ ਸੰਸਦ ਵਿੱਚ ਸਵਾਲ ਪੁੱਛੇ ਜਾਂਦੇ ਹਨ ਦੀ ਸਾਰੀ ਪ੍ਰੀਖਿਆ ਫੇਸਬੁੱਕ ਉੱਤੇ ਲਾਈਵ ਦਿਖਾ ਦਿੱਤੀ ਸੀ। ਇਸ ਤੋਂ ਬਾਅਦ ਸਪੀਕਰ ਨੇ ਭਗਵੰਤ ਮਾਨ ਨੂੰ ਸੰਸਦ ਵਿੱਚ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਹੋਇਆ ਹੈ।

LEAVE A REPLY