sports-news-300x150ਰੀਓ ਡੀ ਜੇਨੇਰੀਓਂ ਫ਼ਰਾਟਾ ਕਿੰਗ ਉਸੈਨ ਬੋਲਟ ਅਤੇ ਮਹਾਨ ਤੈਰਾਕ ਮਾਈਕਲ ਫ਼ੇਲਪਸ ਦੇ ਕਈ ਓਲੰਪਿਕ ਸੋਨ ਤਮਗਿਆਂ ਨੇ ਰੀਓ ਓਲੰਪਿਕ ਦਾ ਪੂਰਾ ਨਜ਼ਾਰਾ ਬਦਲ ਦਿੱਤਾ ਅਤੇ ਖੇਡਾਂ ਦੇ ਇਸ ਮਹਾਕੁੰਭ ‘ਚ ਉਨ੍ਹਾਂ ਦੀ ਆਖਰੀ ਹਿੱਸੇਦਾਰੀ ਦੇ ਬਾਅਦ ਓਲੰਪਿਕ ‘ਚ ਸੁੰਨਾਪਨ ਆ ਜਾਵੇਗਾ। ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਮੁੱਖ ਥਾਮਸ ਬਾਕ ਨੇ ਦੋਹਾਂ ਖਿਡਾਰੀਆਂ ਨੂੰ ‘ਮਹਾਨਾਇਕ’ ਦੱਸਿਆ ਹੈ। 30 ਸਾਲ ਦੇ ਬੋਲਟ ਨੇ 9 ਜਦੋਂਕਿ 31 ਸਾਲ ਦੇ ਫ਼ੇਲਪਸ ਨੇ 23 ਸੋਨ ਤਮਗੇ ਜਿੱਤੇ ਹਨ।
ਬਾਕ ਨੇ ਕੱਲ ਕਿਹਾ, ”ਅਸੀਂ ਅਜਿਹੇ ਖਿਡਾਰੀ ਦੇਖੇ ਹਨ ਜੋ ਇੱਥੇ ਆਉਣ ਤੋਂ ਪਹਿਲਾਂ ਹੀ ਮਹਾਨਾਇਕ ਬਣ ਗਏ ਸਨ, ਜਿਨ੍ਹਾਂ ਨੇ ਮਹਾਨਾਇਕਾਂ ਦੇ ਤੌਰ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਿਵੇਂ ਕਿ ਮਾਈਕਲ ਫ਼ੇਲਪਸ ਅਤੇ ਉਸੈਨ ਬੋਲਟ।” ਦੋਹਾਂ ਨੇ ਓਲੰਪਿਕ ‘ਚ ਪਹਿਲੀ ਵਾਰ ਹਿੱਸਾ ਲੈਣ ਦੇ ਬਾਅਦ ਤੋਂ ਲਗਾਤਾਰ ਆਪਣਾ ਪ੍ਰਦਰਸ਼ਨ ਬਿਹਤਰ ਕੀਤਾ। 15 ਸਾਲ ਦੇ ਫ਼ੇਲਪਸ ਨੇ ਪਹਿਲੀ ਵਾਰ 2000 ਦੇ ਸਿਡਨੀ ਓਲੰਪਿਕ ‘ਚ 200 ਮੀਟਰ ‘ਚ ਹਿੱਸਾ ਲਿਆ ਸੀ ਜਦੋਂਕਿ 17 ਸਾਲ ਦੇ ਬੋਲਟ ਨੇ 2004 ਦੇ ਏਥੇਂਸ ਓਲੰਪਿਕਸ ‘ਚ 200 ਮੀਟਰ ਦੀ ਆਪਣੀ ਹੀਟ ‘ਚ 5ਵੇਂ ਸਥਾਨ ‘ਤੇ ਰਹੇ ਸਨ।

LEAVE A REPLY