7ਹੁਸ਼ਿਆਰਪੁਰ :  ਪਿੰਡ ਦੇਨੋਵਾਲ ਖੁਰਦ ਦੀ ਸਰਪੰਚ ਪੁਸ਼ਵਿੰਦਰ ਕੌਰ ਦੀ ਅਗੁਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਤਿੰਦਰ ਜੋਤੀ, ਕਪਿਲ ਸਿੰਘ, ਮਿਹਰ ਚੰਦ, ਸਤਨਾਮ ਸਿੰਘ, ਚਰਨਜੀਤ ਚੰਨੀ, ਡਾ. ਕੁਲਵੰਤ ਸਿੰਘ, ਦਰਬਾਰਾ ਸਿੰਘ, ਗੁਰਬਖਸ਼, ਰੋਸ਼ਨ ਲਾਲ, ਕਮਲਜੀਤ ਸਿੰਘ, ਦੀਪੋ, ਕੁਲਦੀਪ ਕੌਰ, ਪਾਲੋ, ਚੰਨੋ, ਰੇਵਲ ਸਿੰਘ ਸੋਢੀ, ਐਡਵੋਕੇਟ ਹਰਮੇਸ਼ ਲਾਲ ਆਦਿ ਨੇ ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਪਿੰਡ ਦੇ ਅਕਾਲੀ ਦਲ ਨਾਲ ਜੁੜੇ ਲੋਕਾਂ ਵੱਲੋਂ ਝੂਠੇ ਕੇਸਾਂ ਵਿੱਚ ਫਸਾਉਣ ਦੀ ਵਿਊੰਤ ਬਾਰੇ ਦੱਸਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਐਮ.ਐਲ.ਏ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਪਿੰਡ ਦੇ ਹੀ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਕੁੱਝ ਲੋਕਾਂ ਤੋਂ ਖਤਰਾ ਹੈ। ਸਰਪੰਚ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਕੁੱਝ ਲੋਕਾਂ ਨੇ ਸ਼ਾਮਲਾਟ ਜਮੀਨ ਤੇ ਕਬਜਾ ਕੀਤਾ ਹੋਇਆ ਹੈ ਜਿਸ ਸੰਬੰਧੀ ਉਹਨਾਂ ਨੇ ਡੀ.ਡੀ.ਪੀ.ਓ. ਹੁਸ਼ਿਆਰਪੁਰ ਦੀ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਜਿਸ ਤੋਂ ਖਾਰ ਖਾ ਕੇ ਅਤੇ ਅਕਾਲੀ ਲੀਡਰਸ਼ਿਪ ਦੀ ਸ਼ੈਅ ਤੇ ਪਹਿਲਾਂ ਇਹਨਾਂ ਲੋਕਾਂ ਨੇ ਮੇਰੇ ਅਤੇ ਮੇਰੇ ਪਤੀ ਦਾ ਪੁਤਲਾ ਫੂਕਿਆ। ਜਦੋਂ ਅਸੀਂ ਇਸ ਸੰਬੰਧੀ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਤਾਂ ਇਹਨਾਂ ਲੋਕਾਂ ਨੇ ਰਾਜਨੀਤਿਕ ਸਾਜਿਸ਼ ਦੇ ਤਹਿਤ ਉਲਟਾ ਉਸਦੇ ਪਰਿਵਾਰ ਦੇ ਖਿਲਾਫ ਹੀ ਕੋਈ ਝੂਠੀ ਸ਼ਿਕਾਇਤ ਕਰ ਦਿੱਤੀ। ਪੁਲਿਸ ਦੀ ਝੂਠੀ ਕਾਰਵਾਈ ਤੋਂ ਬਚਣ ਵਾਸਤੇ ਉਹਨਾਂ ਨੂੰ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਪਰ ਅਜੇ ਤੱਕ ਵੀ ਉਹਨਾਂ ਅਤੇ ਉਹਨਾਂ ਦੇ ਪਰਵਾਰ ਨੂੰ ਐਮ.ਐਲ.ਏ. ਅਤੇ ਪਿੰਡ ਦੇ ਅਕਾਲੀ ਦਲ ਨਾਲ ਸੰਬੰਧਿਤ ਕੁੱਝ ਲੋਕਾਂ ਤੋਂ ਖਤਰਾ ਬਣਿਆ ਹੋਇਆ ਹੈ। ਇਸ ਵਾਸਤੇ ਉਹਨਾਂ ਪਹਿਲਾਂ ਹੀ ਸ਼ਿਕਾਇਤ ਪੰਜਾਬ ਰਾਜ ਮਾਨਵ ਅਧਿਕਾਰ ਆਯੋਗ, ਪੰਜਾਬ ਪੁਲਿਸ ਪ੍ਰਮੁੱਖ, ਮੁੱਖ ਮੰਤਰੀ ਪੰਜਾਬ ਆਦਿ ਨੂੰ ਇੰਸਾਫ ਵਾਸਤੇ ਦਿੱਤੀ ਹੋਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਡਵੋਕੇਟ ਜੈਰਥ ਨੇ @ਆਪ@ ਵਲੰਟੀਅਰਾਂ ਨੂੰ ਨਾਲ ਲੈ ਕੇ ਪੁਲਿਸ ਕਪਤਾਨ ਡਿਟੈਕਟਿਵ ਨਾਲ ਮੁਲਾਕਾਤ ਕਰ ਉਹਨਾਂ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਕਪਤਾਨ ਨੇ ਵੀ ਵਫਦ ਨੂੰ ਜਾਂਚ ਕਰਕੇ ਇੰਸਾਫ ਦੇਣ ਦਾ ਭਰੋਸਾ ਦਿੱਤਾ। ਇਸ ਮੁਲਾਕਾਤ ਤੋਂ ਬਾਅਦ ਐਡਵੋਕੇਟ ਜੈਰਥ ਨੇ ਕਿਹਾ ਕਿ ਜੇਕਰ ਪੂਰੇ ਜਿਲੇ ਵਿੱਚ ‘ਆਪ’ ਦੇ ਕਿਸੇ ਵੀ ਸੱਚੇ ਵਲੰਟੀਅਰ ਦੇ ਨਾਲ ਕਿਸੇ ਤਰਾਂ ਦੀ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਧੱਕੇਸ਼ਾਹੀ ਹੁੰਦੀ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਉਹ ਪੀੜਿਤ ਨੂੰ ਹਰ ਜਰੂਰੀ ਸਹਾਇਤਾ ਦੇਣਗੇ।

LEAVE A REPLY