6ਰੋਮ  : ਇਟਲੀ ਵਿਚ ਕੱਲ੍ਹ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਜ 247 ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਇਸ ਭੂਚਾਲ ਕਾਰਨ ਵੱਡੀ ਗਿਣਤੀ ਵਿਚ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਚਾਅ ਅਤੇ ਰਾਹਤ ਕਰਮੀਆਂ ਨੇ ਅੱਜ ਮਲਬੇ ਹੇਠੋਂ ਲੋਕਾਂ ਨੂੰ ਬਾਹਰ ਕੱਢਿਆ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 247 ਹੋ ਗਈ, ਜਦੋਂ ਕਿ ਕੱਲ੍ਹ 120 ਲੋਕ ਮਾਰੇ ਗਏ ਸਨ। ਇਥੋਂ ਦਾ ਐਮਟ੍ਰਾਈਸ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਇਹ ਸ਼ਹਿਰ ਲਗਪਗ ਤਬਾਹ ਹੋ ਗਿਆ ਹੈ। ਪ੍ਰਭਾਵਿਤ ਖੇਤਰਾਂ ਵਿਚ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
ਦੱਸਣਯੋਗ ਹੈ ਕਿ ਕੱਲ੍ਹ ਇਟਲੀ ਵਿਚ 6.2 ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਨੇ ਦੇਸ਼ ਵਿਚ ਵੱਡੀ ਪੱਧਰ ‘ਤੇ ਦਬਾਹੀ ਮਚਾਈ। ਭੂਚਾਲ ਕਾਰਨ ਸੈਂਕੜੇ ਹੀ ਲੋਕ ਬੇਘਰੇ ਹੋ ਗਏ ਹਨ।

LEAVE A REPLY