2ਨਵੀਂ ਦਿੱਲੀ: ਦਿੱਲੀ ਦੇ ਨਿਰਭਿਆ ਗੈਂਗਰੇਪ ਦੇ ਦੋਸ਼ੀ ਨੇ ਜੇਲ੍ਹ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਦੋਸ਼ੀ ਵਿਨੇ ਨੇ ਪਹਿਲਾਂ ਕੁਝ ਦਵਾਈਆਂ ਖਾਧੀਆਂ ਤੇ ਫਿਰ ਗਲੇ ‘ਚ ਸਾਫਾ ਬੰਨ੍ਹ ਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਣ ‘ਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਵੇਲੇ ਦੀਨ ਦਿਆਲ ਹਸਪਤਾਲ ‘ਚ ਇਲਾਜ ਅਧੀਨ ਵਿਨੇ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਮਾਮਲੇ ਦਾ ਇੱਕ ਹੋਰ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ‘ਚ ਆਤਮ ਹੱਤਿਆ ਕਰ ਚੁੱਕਾ ਹੈ। ਰਾਮ ਸਿੰਘ ਦੀ ਲਾਸ਼ ਮਾਰਚ 2013 ‘ਚ ਜੇਲ੍ਹ ਦੀ ਬੈਰਕ ‘ਚ ਲਟਕਦੀ ਮਿਲੀ ਸੀ। ਨਿਰਭਿਆ ਗੈਂਗਰੇਪ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਇੱਕ ਨਬਾਲਗ ਨੂੰ ਤਿੰਨ ਸਾਲ ਦੀ ਸਜ਼ਾ ਪੂਰੀ ਹੋਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਫਾਂਸੀ ਦੀ ਸਜ਼ਾ ਨੂੰ ਲੈ ਕੇ ਮਾਮਲਾ ਅਜੇ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ।
ਦਰਅਸਲ 16 ਦਸੰਬਰ, 2012 ਦੀ ਰਾਤ ਆਪਣੇ ਇੱਕ ਦੋਸਤ ਨਾਲ ਸਿਨੇਮਾ ਦੇਖ ਕੇ ਪਰਤ ਰਹੀ 23 ਸਾਲਾ ਟ੍ਰੇਨੀ ਫਿਜ਼ੀਓਥੈਰਿਪਸਟ ਨਾਲ ਦਿੱਲੀ ਦੀਆਂ ਸੜਕਾਂ ‘ਤੇ ਚੱਲਦੀ ਬੱਸ ‘ਚ 6 ਲੋਕਾਂ ਨੇ ਗੈਂਗਰੇਪ ਕੀਤਾ ਗਿਆ ਸੀ। ਗੈਂਗਰੇਪ ਤੋਂ ਬਾਅਦ ਅਣਮਨੁੱਖੀ ਹਰਕਤ ਕਰਦਿਆਂ ਉਸ ਦੇ ਸਰੀਰ ਅੰਦਰ ਲੋਹੇ ਦੀ ਰਾਡ ਪਾ ਦਿੱਤੀ ਸੀ। ਇਸ ਤਸੀਹ ਜੇ ਚੱਲਦੇ ਪੀੜਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।

LEAVE A REPLY