4ਰੋਹਤਕ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਦਾ ਪੂਰਾ ਨਾਮ ਭੁੱਲ ਗਏ। ਸੀ.ਐਮ. ਸਾਹਿਬ ਨੇ ਹੈਦਰਾਬਾਦ ਦੀ ਰਹਿਣ ਵਾਲੀ ਸਿੰਧੂ ਨੂੰ ਕਰਨਾਟਕ ਦੀ ਦੱਸਿਆ।
ਸੀ.ਐਮ. ਖੱਟਰ ਨੇ ਕਿਹਾ, “ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੀਆਂ ਦੋ ਧੀਆਂ ਨੇ ਰੱਖੜੀ ਮੌਕੇ ਦੋ ਮੈਡਲ ਜਿੱਤੇ ਹਨ। ਹਰਿਆਣਾ ਦੀ ਸਾਕਸ਼ੀ ਮਲਿਕ ਤੇ ਸਿੰਧੂ (ਦੂਸਰੇ ਤੋਂ ਪੁੱਛਣ ਲੱਗੇ ਕਿ ਉਸ ਦਾ ਨਾਂ ਕੀਤਾ ਹੈ) ਕਰਨਾਟਕ ਦੀ ਪੀ.ਵੀ. ਸਿੰਧੂ (ਅਸਲ ‘ਚ ਸਿੰਧੂ ਹੈਦਰਾਬਾਦ ਦੀ ਹੈ)” ਖੱਟਰ ਇੱਥੇ ਹਰਿਆਣਾ ਸਰਕਾਰ ਵੱਲੋਂ ਓਲੰਪਿਕ ਮੈਡਲ ਵਿਜੇਤਾ ਸਾਕਸ਼ੀ ਦੇ ਸਨਮਾਨ ‘ਚ ਰੱਖੇ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਹਰਿਆਣਾ ਦੀ ਖੱਟਰ ਸਰਕਾਰ ਨੇ ਪੀ.ਵੀ. ਸਿੰਧੂ ਲਈ 50 ਲੱਖ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ। ਬਹਾਦਰਗੜ੍ਹ ‘ਚ ਆਪਣੇ 11 ਮਿੰਟ ਦੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਉਨ੍ਹਾਂ ਅਥਲੀਟਾਂ ਦੀ ਵੀ ਪਛਾਣ ਕਰੇਗੀ ਤੇ ਮਦਦ ਕਰੇਗੀ ਜਿੰਨਾ ਨੇ ਹਰਿਆਣਾ ‘ਚ ਪੁਲਿਸ ਭਰਤੀ ਦੌਰਾਨ ਵਧੀਆਂ ਸਮਾਂ ਕੱਢਿਆ ਹੈ। ਖੱਟਰ ਸਰਕਾਰ ਨੇ ਸਾਕਸ਼ੀ ਨੂੰ ਮੋਦੀ ਸਰਕਾਰ ਦੇ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਅਭਿਆਨ ਲਈ ਹਰਿਆਣਾ ਦੀ ਬ੍ਰੈਂਡ ਅੰਬੈਸਡਰ ਵੀ ਬਣਾਇਆ ਹੈ।

LEAVE A REPLY