8ਵਿੰਡਸਰ :  ਬੁੱਧਵਾਰ ਸ਼ਾਮ ਨੂੰ ਓਨਟਾਰੀਓ ਦੇ ਸ਼ਹਿਰ ਵਿੰਡਸਰ ‘ਚ ਭਿਆਨਕ ਤੂਫਾਨੀ ਵਾਵਰੋਲੇ ਨੇ ਦਸਤਕ ਦਿੱਤੀ। ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਵਾਤਾਵਰਣ ਵਿਭਾਗ ਵਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਵਾਵਰੋਲਾ ਇੱਥੇ ਸ਼ਾਮੀਂ 7 ਵਜੇ ਤੋਂ ਬਾਅਦ ਆਇਆ ਅਤੇ ਇਸ ਕਾਰਨ ਇੱਥੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਸੂਚਨਾ ਮੁਤਾਬਕ ਵਾਵਰੋਲੇ ਕਾਰਨ ਕਈ ਬਿਜਲੀ ਦੇ ਖੰਭੇ ਅਤੇ ਤਾਰਾਂ ਹੇਠਾਂ ਡਿੱਗ ਪਈਆਂ, ਜਿਸ ਦਾ ਡੂੰਘਾ ਅਸਰ ਇਲਾਕੇ ਦੀ ਬਿਜਲੀ ਸਪਲਾਈ ‘ਤੇ ਪਿਆ ਹੈ। ਇਸ ਦੇ ਨਾਲ ਹੀ ਵਾਵਰੋਲੇ ਕਾਰਨ ਪੂਰੇ ਇਲਾਕੇ ‘ਚ ਕਈ ਘਰਾਂ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਅੱਖੀਂ ਦੇਖਣ ਵਾਲਿਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਵਾਵਰੋਲੇ ਦੀ ਗਤੀ ਕਿਸੇ ਤੇਜ਼ ਰਫ਼ਤਾਰ ਟਰੇਨ ਨਾਲੋਂ ਘੱਟ ਨਹੀਂ ਸੀ। ਉੱਧਰ ਮੌਸਮ ਦੀ ਇਸ ਮਾਰ ਕਾਰਨ ਇਲਾਕੇ ਅੰਦਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੈਨੇਡਾ ਦੇ ਵਾਤਾਵਰਣ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਵੀਰਵਾਰ ਨੂੰ ਇਲਾਕੇ ਦਾ ਦੌਰਾ ਕੀਤਾ ਜਾਵੇਗਾ ਅਤੇ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ।

LEAVE A REPLY