sports-news-300x150ਕੋਲੰਬੋ: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਸ਼੍ਰੀਲੰਕਾ ਦੇ ਖਿਲਾਫ਼ ਐਤਵਾਰ ਨੂੰ ਇਥੇ ਪਹਿਲੇ ਵਨਡੇ ਦੌਰਾਨ ਇਕ ਉਪਲੱਬਦੀ ਹਾਸਲ ਕਰਦੇ ਹੋਏ ਸਭ ਤੋਂ ਤੇਜ਼ 100ਵਿਕਟਾਂ ਹਾਸਲ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ।
ਸਟਾਰਕ ਇਸ ਸਮੇਂ ਸ਼ਾਨਦਾਰ ਫ਼ਾਰਮ ‘ਚ ਹਨ। ਉਨ੍ਹਾਂ ਨੇ ਪਹਿਲੇ ਵਨਡੇ ‘ਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਆਪਣੇ 52ਵੇਂ ਵਨਡੇ ਮੈਚ ‘ਚ ਧਨੰਜੇ ਡੀ ਸਿਲਵਾ ਨੂੰ ਆਊਟ ਕਰਦੇ ਹੀ ਵਨਡੇ ਮੈਚਾਂ ‘ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਸਟਾਰਕ ਨੇ 19 ਸਾਲ ਪਹਿਲਾਂ ਦੇ ਪਾਕਿਸਤਾਨ ਦੇ ਆਫ਼ ਸਪਿਨਰ ਸਕਲੈਨ ਮੁਸ਼ਤਾਕ ਦੇ ਰਿਕਾਰਡ ਨੂੰ ਤੋੜਿਆ। ਸਕਲੈਨ ਨੇ 53ਵੇਂ ਮੈਚ ‘ਚ 100 ਵਿਕਟਾਂ ਹਾਸਲ ਕੀਤੀਆਂ ਸਨ। ਇਹ ਇਕ ਦਿਲਚਸਪ ਗੱਲ ਹੈ ਕਿ ਪਹਿਲਾਂ ਸਕਲੈਨ ਅਤੇ ਹੁਣ ਸਟਾਰਕ ਦੋਵਾਂ ਨੇ ਹੀ ਆਪਣੀਆਂ ਸਭ ਤੋਂ ਤੇਜ਼ 100 ਵਿਕਟਾਂ ਸ਼੍ਰੀਲੰਕਾ ਦੇ ਖਿਲਾਫ਼ ਹਾਸਲ ਕੀਤੀਆਂ ਸਨ। ਸਟਾਰਕ ਨੇ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 10 ਓਵਰਾਂ ‘ਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

LEAVE A REPLY