3ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕਮਾਨ ਹਿੰਮਤ ਸਿੰਘ ਸ਼ੇਰਗਿੱਲ ਨੂੰ ਸੌਂਪੀ ਜਾ ਸਕਦਾ ਹੈ। ਇਸ ਬਾਰੇ ਫੈਸਲਾ ਅੱਜ ਦਿੱਲੀ ਵਿੱਚ ਹੋ ਰਹੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਵਿੱਚ ਹੋਏਗਾ। ਭਰੋਸੇਯੋਗ ਸੂਤਰਾਂ ਮੁਤਾਬਕ ਸੁੱਚਾ ਸਿੰਘ ਛੋਟੇਪੁਰ ਦੀ ਪੰਜਾਬ ਕਨਵੀਨਰ ਵਜੋਂ ਛੁੱਟੀ ਤੈਅ ਹੈ ਤੇ ਇਸ ਅਹੁਦੇ ਲਈ ਸਭ ਤੋਂ ਉੱਪਰ ਨਾਂ ਹਿੰਮਤ ਸਿੰਘ ਸ਼ੇਰਗਿੱਲ ਦਾ ਹੀ ਹੈ।
ਸ਼ੇਰਗਿੱਲ ਦਿੱਲੀ ਦੇ ਲੀਡਰਾਂ ਦੇ ਬੇਹੱਦ ਕਰੀਬੀ ਹਨ। ਪੜ੍ਹਿਆ-ਲਿਖਿਆ ਸਿੱਖ ਚਿਹਰਾ ਹੋਣ ਕਰਕੇ ਪਾਰਟੀ ਉਨ੍ਹਾਂ ਦੇ ਹੱਥ ਕਮਾਨ ਸੌਂਪਣ ਨੂੰ ਸਹੀ ਸਮਝਦੀ ਹੈ। ਇਸ ਤਰ੍ਹਾਂ ਪਾਰਟੀ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣਾ ਚਾਹੁੰਦੀ ਹੈ। ਇਸ ਨਾਲ ਇੱਤ ਤਾਂ ਪੰਜਾਬ ਇਕਾਈ ਅਸਿੱਧੇ ਰੂਪ ਵਿੱਚ ਦਿੱਲੀ ਆਲਾਕਮਾਨ ਹੇਠ ਹੀ ਰਹੇਗੀ। ਦੂਜਾ ਬਾਹਰੀ ਲੀਡਰਾਂ ਹੱਥ ਪੰਜਾਬ ਦੀ ਕਮਾਨ ਹੋਣ ਬਾਰੇ ਵਿਰੋਧੀਆਂ ਦੇ ਇਲਜ਼ਾਮਾਂ ਤੋਂ ਬਚਿਆ ਜਾ ਸਕੇਗਾ।
ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਵਾਰਵਾਰ ਨੂੰ ਹੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਸੀ। ਇਸ ਬਾਰੇ ਫੈਸਲਾ ਪੀ.ਏ.ਸੀ. ਦੀ ਮੀਟਿੰਗ ਹੋਣਾ ਹੈ। ਮੀਟਿੰਗ ਵਿੱਚ ਇਹ ਵੀ ਵਿਚਾਰ ਹੋਏਗੀ ਕਿ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਨਾਲ ਕਿੰਨਾ ਨੁਕਸਾਨ ਹੋਏਗਾ।

LEAVE A REPLY