7ਜਲੰਧਰ – ਅਕਸਰ ਵੇਖਣ ਨੂੰ ਮਿਲਦਾ ਹੈ ਕਿ ਪੰਜਾਬ ਪੁਲਸ ਦੇ ਕੁਝ ਜਵਾਨ ਡਿਊਟੀ ਦੌਰਾਨ ਸੌਣਾ ਜਾ ਲਾਪ੍ਰਵਾਹੀ ਨਾਲ ਡਿਊਟੀ ਕਰਨਾ ਪਸੰਦ ਕਰਦੇ ਹਨ ਪਰ ਕੁਝ ਅਜਿਹੇ ਵੀ ਪੁਲਸ ਕਰਮਚਾਰੀ ਹਨ ਜੋ ਤੇਜ਼ ਧੁੱਪ, ਮੀਂਹ, ਹਨੇਰੀ ਦੀ ਪ੍ਰਵਾਹ ਕੀਤੇ ਬਗੈਰ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਉਂਦੇ ਹਨ।
ਅਜਿਹਾ ਹੀ ਨਜ਼ਾਰਾ ਅੱਜ ਕਪੂਰਥਲਾ ਚੌਕ ਦੇ ਕੋਲ ਦੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਿਕ ਦੁਪਹਿਰ ਦੇ ਸਮੇਂ ਤੇਜ਼ ਮੀਂਹ ਕਾਰਨ ਕਪੂਰਥਲਾ ਰੋਡ ਦੇ ਕੋਲ ਟ੍ਰੈਫਿਕ ਜਾਮ ਹੋ ਗਿਆ। ਇਸ ਦੌਰਾਨ ਉਥੇ ਡਿਊਟੀ ‘ਤੇ ਟਰੈਫਿਕ ‘ਚ ਤਾਇਨਾਤ ਏ. ਐੱਸ. ਆਈ. ਸਤਨਾਮ ਸਿੰਘ ਤੇ ਪੁਲਸ ਕਰਮਚਾਰੀਆਂ ਨੇ ਟ੍ਰੈਫਿਕ ਸ਼ੁਰੂ ਕਰਵਾਇਆ, ਭਾਵੇਂ ਇਸ ਦੌਰਾਨ ਪੁਲਸ ਕਰਮਚਾਰੀ ਪੂਰੀ ਤਰ੍ਹਾਂ ਭਿੱਜ ਗਏ ਸਨ ਤੇ ਉਨ੍ਹਾਂ ਦੀਆਂ ਜੁੱਤੀਆਂ ‘ਚ ਵੀ ਪਾਣੀ ਭਰ ਗਿਆ ਸੀ। ਪੁਲਸ ਕਰਮਚਾਰੀਆਂ ਨੇ ਬੂਟ-ਜੁਰਾਬਾਂ ਲਾਹ ਕੇ ਹੀ ਆਪਣੀ ਡਿਊਟੀ ਨਿਭਾਈ।
ਇਹ ਦੇਖ ਲੋਕ ਉਨ੍ਹਾਂ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕੇ। ਕੁਝ ਲੋਕਾਂ ਨੇ ਤਾਂ ਇਹ ਨਜ਼ਾਰਾ ਆਪਣੇ ਮੋਬਾਈਲ ਫੋਨ ‘ਚ ਕੈਦ ਕਰ ਕੇ ਫੇਸਬੁੱਕ ਤੇ ਵਟ੍ਹਸਐਪ ‘ਤੇ ਵੀ ਪਾਇਆ ਤਾਂ ਜੋ ਪੁਲਸ ਵਾਲਿਆਂ ਦੀ ਇਸ ਤਰ੍ਹਾਂ ਦੀ ਸਖਤ ਡਿਊਟੀ ਬਾਰੇ ਵੀ ਲੋਕਾਂ ਨੂੰ ਪਤਾ ਲੱਗ ਸਕੇ।

LEAVE A REPLY