6ਟੋਰਾਂਟੋ :  ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਵੀਰਵਾਰ ਦੁਪਹਿਰ ਕਰਾਸਬੋ (ਇੱਕ ਪ੍ਰਕਾਰ ਦਾ ਤੀਰ ਕਮਾਨ) ਨਾਲ ਕੀਤੇ ਗਏ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਨੂੰ ਅੰਜ਼ਾਮ ਦੇਣ ਵਾਲੇ 35 ਸਾਲਾ ਸ਼ੱਕੀ ਵਿਅਕਤੀ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਜਾਸੂਸ ਮਾਈਕ ਕਾਰਬੋਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਤੋਂ ਬਾਅਦ ਵੀਰਵਾਰ ਨੂੰ ਦੇਰ ਰਾਤ ਟੋਰਾਂਟੋ ਦੇ ਇੱਕ ਪੁਰਾਣੇ ਇਲਾਕੇ ਦੀ ਇੱਕ ਇਮਾਰਤ ‘ਚ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਉਸ ਨੂੰ ਖ਼ਾਲੀ ਕਰਵਾ ਲਿਆ ਗਿਆ। ਪੁਲਸ ਦੇ ਇੱਕ ਹੋਰ ਬੁਲਾਰੇ ਡੇਵਿਡ ਹਾਪਕਿਨਜ਼ ਨੇ ਦੱਸਿਆ ਕਿ ਸ਼ੁਰੂਆਤ ‘ਚ ਪੁਲਸ ਨੂੰ ਫੋਨ ‘ਤੇ ਤਿੰਨ ਲੋਕਾਂ ਦੇ ਕਰਾਸਬੋ ਦੇ ਤੀਰ ਨਾਲ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ। ਸ਼੍ਰੀ ਹਾਪਕਿਨਜ਼ ਨੇ ਦੱਸਿਆ ਕਿ ਬਾਅਦ ‘ਚ ਇਸ ਹਮਲੇ ‘ਚ ਦੋ ਮਰਦਾਂ ਅਤੇ ਇੱਕ ਔਰਤ ਨੂੰ ਮ੍ਰਿਤਕ ਕਰਾਰ ਕੀਤਾ ਗਿਆ। ਹਾਪਕਿਨਜ਼ ਮੁਤਾਬਕ ਇਸ ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉੱਧਰ ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ‘ਚ ਇੱਕ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ।

LEAVE A REPLY