4ਬਿਹਾਰ :  ਇੱਥੇ ਸ਼ਰਾਬਬੰਦੀ ਦੀ ਇਕ ਵਾਰ ਫਿਰ ਤੋਂ ਪੋਲ ਖੁੱਲ੍ਹ ਗਈ ਹੈ। ਇੱਥੇ ਜਨਤਾ ਦੇ ਨਾਲ-ਨਾਲ ਨੇਤਾ ਵੀ ਸ਼ਰਾਬ ਪੀ ਰਹੇ ਹਨ। ਇਹ ਮਾਮਲਾ ਦਰਭੰਗਾ ਦਾ ਹੈ। ਦਰਭੰਗਾ ‘ਚ ਭਾਜਪਾ ਵਿਧਾਇਕ ਸੰਜੇ ਸਰੋਗੀ ਦੇ ਭਰਾ ਨੂੰ ਸ਼ਰਾਬ ਪੀਂਦੇ ਹੋਏ ਫੜਿਆ ਗਿਆ ਹੈ। ਪੁਲਸ ਨੇ ਵਿਧਾਇਕ ਦੇ ਭਰਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ। ਸਵਾਲ ਉਠਣਾ ਲਾਜ਼ਮੀ ਹੈ ਕਿ ਆਖਰ ਇਸ ਤਰ੍ਹਾਂ ਨਾਲ ਬਿਹਾਰ ‘ਚ ਸ਼ਰਾਬਬੰਦੀ ਕਿਵੇਂ ਕਾਮਯਾਬ ਹੋਵੇਗੀ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੂਰੇ ਬਿਹਾਰ ‘ਚ ਸ਼ਰਾਬ ਪੀਣ ਅਤੇ ਵੇਚਣ ‘ਤੇ ਰੋਕ ਲਾ ਦਿੱਤੀ ਹੈ। ਜੇਕਰ ਕਿਸੇ ਦੇ ਘਰੋਂ ਵੀ ਸ਼ਰਾਬ ਮਿਲਦੀ ਹੈ ਤਾਂ ਉਸ ਨੂੰ ਜ਼ੁਰਮਾਨਾ ਲਾਇਆ ਜਾਵੇਗਾ। ਨਿਤੀਸ਼ ਕੁਮਾਰ ਨੇ ਰੋਕ ਲਾਏ ਜਾਣ ਤੋਂ ਬਾਅਦ ਵੀ ਸ਼ਰਾਬਬੰਦੀ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਚੁਕੀ ਹੈ।

LEAVE A REPLY