2ਸ਼੍ਰੀਨਗਰ: ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ‘ਚ ਸ਼ੁਰੂ ਹੋਈ ਹਿੰਸਾ ਨੂੰ 50 ਦਿਨ ਬੀਤ ਚੁੱਕੇ ਹਨ। ਇਹਨਾਂ ਦਿਨਾਂ ‘ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 68 ਤੱਕ ਪਹੁੰਚ ਗਿਆ ਹੈ। ਘਾਟੀ ਦੇ ਵਿਗੜੇ ਹਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਸ਼ਮੀਰ ਮਸਲੇ ਦਾ ਮੁਕੰਮਲ ਹੱਲ ਕਰਨ ਲਈ ਮੋਦੀ ਨੂੰ ਅਪੀਲ ਵੀ ਕੀਤੀ ਹੈ।
ਮੁਫਤੀ ਨੇ ਅੱਜ ਕਿਹਾ, “ਮੋਦੀ ਜੀ ਕੋਲ 2/3 ਮੇਜਾਰਿਟੀ ਹੈ। ਜੇਕਰ ਅੱਜ ਇਸ ਮਸਲੇ ਦਾ ਹੱਲ ਨਾ ਹੋ ਸਕਿਆ ਤਾਂ ਕਦੇ ਨਹੀਂ ਹੋ ਸਕੇਗਾ।” ਉਨ੍ਹਾਂ ਅੱਗੇ ਕਿਹਾ, “ਘਾਟੀ ‘ਚ ਲਗਾਤਾਰ ਹਿੰਸਾ ਹੋ ਰਹੀ ਹੈ। ਅੱਜ ਇੱਕ ਸਿਪਾਹੀ ਨੂੰ ਮਾਰ ਦਿੱਤਾ ਗਿਆ। ਪੀਐਮ ਚਾਹੁੰਦੇ ਹਨ ਕਿ ਇਹ ਖੂਨ-ਖਰਾਬਾ ਖਤਮ ਹੋਵੇ। ਉਹ ਸ਼ਾਂਤੀ ਬਹਾਲੀ ਦੇ ਹੱਕ ‘ਚ ਹਨ। ਤਾਂਕਿ ਜੰਮੂ ਕਸ਼ਮੀਰ ਦੇ ਲੋਕ ਅਮਨ ਚੈਨ ਦੀ ਜਿੰਦਗੀ ਬਿਤਾ ਸਕਣ।”
ਉਨ੍ਹਾਂ ਕਿਹਾ, “ਮੋਦੀ ਦਸੰਬਰ ‘ਚ ਲਹੌਰ ਗਏ। ਉਨ੍ਹਾਂ ਪਾਕਿਸਤਾਨ ਦੇ ਨਾਲ ਬਹਾਲੀ ਦੀ ਕੋਸ਼ਿਸ਼ ਕੀਤੀ। ਪਰ ਜਨਵਰੀ ‘ਚ ਪਠਾਨਕੋਟ ਹਮਲਾ ਹੋ ਗਿਆ। ਸਾਰਕ ਸਮਿਟ ‘ਚ ਹੋਮ ਮਨਿਸਟਰ ਇਸਲਾਮਾਬਾਦ ਗਏ। ਪਰ ਪਾਕਿਸਤਾਨ ਨੇ ਕੋਈ ਗੱਲ ਨਹੀਂ ਕੀਤੀ ਤੇ ਸੁਨਹਿਰੀ ਮੌਕਾ ਗਵਾ ਦਿੱਤਾ। ਮੁਫਤੀ ਨੇ ਉਨ੍ਹਾਂ ਲੋਕਾਂ ਨੂੰ ਵੀ ਆੜੇ ਹੱਥੀਂ ਲਿਆ ਜਿਹੜੇ ਬੱਚਿਆਂ ਨੂੰ ਅੱਤਵਾਦੀ ਕੈਂਪਾਂ ਵੱਲ ਜਾਣ ਲਈ ਉਕਸਾ ਰਹੇ ਹਨ।”

LEAVE A REPLY