4ਨਵੀਂ ਦਿੱਲੀ : ਅੰਡਰਵਰਲਡ ਡੌਨ ਦਾਊਦ ਇਬਰਾਹੀਮ ‘ਤੇ ਸ਼ਿਕੰਜਾ ਕਸਣ ਲਈ ਭਾਰਤ ਨੇ ਤਿਆਰੀ ਕਰ ਲਈ ਹੈ। ਇਸ ਤਹਿਤ ਭਾਰਤ ਨੇ ਫਿਰ ਤੋਂ ਪਾਕਿਸਤਾਨ ਤੋਂ ਦਾਊਦ ਦੀ ਮੰਗ ਕੀਤੀ ਹੈ।ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਲਾਂ ਤੋਂ ਲੁਕੇ ਅੰਡਰਵਰਲਡ ਡੌਨ ਨੂੰ ਹੁਣ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਪਾਕਿਸਤਾਨ ਨੂੰ ਹੁਣ ਦਾਊਦ ਭਾਰਤ ਹਵਾਲੇ ਕਰ ਦੇਣ ਚਾਹੀਦਾ ਹੈ।
ਉਨ੍ਹਾਂ ਦੇ ਮੁਤਾਬਿਕ, ਦੁਨੀਆ ਦੇ ਖ਼ੂੰਖ਼ਾਰ ਅੱਤਵਾਦੀਆਂ ਦੀ ਸੂਚੀ ਵਿਚ ਦਾਊਦ ਦਾ ਨਾਂਅ ਬਣਿਆ ਹੋਇਆ ਹੈ। ਗੌਰਤਲਬ ਹੈ ਕਿ ਬੀਤੇ ਦਿਨੀਂ 1993 ਦੇ ਮੁੰਬਈ ਧਮਾਕਿਆਂ ਦੇ ਗੁਨਾਹਗਾਰ ਦਾਊਦ ਇਬਰਾਹੀਮ ਨੂੰ ਪਨਾਹ ਦੇਣ ਦੇ ਮਾਮਲੇ ਵਿਚ ਪਾਕਿਸਤਾਨ ਦੀ ਪੋਲ ਖੁੱਲ੍ਹ ਗਈ ਸੀ।
ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਪਾਕਿਸਤਾਨ ਦੇ ਅੰਦਰ ਦਾਊਦ ਇਬਰਾਹੀਮ ਦੇ ਛੇ ਪੱਤਿਆਂ ਨੂੰ ਸਹੀ ਦੱਸਿਆ ਹੈ। ਭਾਰਤ ਨੇ ਦਾਊਦ ਦੇ ਪਾਕਿਸਤਾਨ ਵਿਚਾਲੇ 9 ਪਤੇ ਸੰਯੁਕਤ ਰਾਸ਼ਟਰ ਨੂੰ ਸੌਂਪੇ ਸਨ ਜਿਨ੍ਹਾਂ ਵਿਚੋਂ ਛੇ ਪਤੇ ਸਹੀ ਪਾਏ ਗਏ ਹਨ। ਸੰਯੁਕਤ ਰਾਸ਼ਟਰ ਨੇ ਭਾਰਤ ਦੇ ਦਾਅਵੇ ਦੀ ਪੁਸ਼ਟੀ ਕਰ ਦਿੱਤੀ ਹੈ।

LEAVE A REPLY