6ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ‘ਮਨ ਕੀ ਬਾਤ’ ਕਰਨਗੇ। ਇਸ ਵਾਰ ਉਹ ਹੁਣੇ ਹੋਏ ਉਲੰਪਿੰਕ ਖੇਡਾਂ ‘ਤੇ ਗੱਲ ਕਰਨਗੇ। ਸੂਤਰਾਂ ਮੁਤਾਬਕ, ਪੀਐਮ ਮੋਦੀ ਕੋਲ ਇਸ ਵਾਰ ‘ਮਨ ਕੀ ਬਾਤ’ ਤੋਂ ਪਹਿਲਾਂ ਲੋਕਾਂ ਵੱਲੋਂ ਕਰੀਬ 7000 ਖਤ ਸੁਝਾਅ ਵਜੋਂ ਆਏ ਹਨ। ਇਹਨਾਂ ‘ਚ ਜਿਆਦਾਤਰ ਉਲੰਪਿਕ ਨੂੰ ਲੈਕੇ ਹੀ ਹਨ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਮਨ ਕੀ ਬਾਤ ਪੀਐਮ ਮੋਦੀ ਉਲੰਪਿਕ ‘ਚ ਭਾਰਤ ਦੀ ਹੁਣ ਦੀ ਪ੍ਰਾਪਤੀ ਤੇ ਜਪਾਨ ‘ਚ ਹੋਣ ਵਾਲੇ ਅਗਲੇ ਉਲੰਪਿਕ ਲਈ ਕਿਵੇਂ ਖਿਡਾਰੀਆਂ ਨੂੰ ਤਿਆਰ ਕੀਤਾ ਜਾਵੇ, ਇਸ ਬਾਰੇ ਗੱਲ ਕਰਨਗੇ।
ਮੋਦੀ ਇਸ ਵਾਰ ‘ਮਨ ਕੀ ਬਾਤ’ ‘ਚ ਸਿੱਖਿਆ ਦਿਵਸ ‘ਤੇ ਵੀ ਗੱਲ ਕਰਨ ਵਾਲੇ ਹਨ। ਹਰ ਸਾਲ 5 ਸਤੰਬਰ ਨੂੰ ਦੇਸ਼ ਦੇ ਦੂਸਰੇ ਰਾਸ਼ਟਰਪਤੀ ਸਵਰਗੀ ਰਾਧਾ ਕ੍ਰਿਸ਼ਨਨ ਦੀ ਜੈਯੰਤੀ ਮੌਕੇ ‘ਤੇ ਸਿੱਖਿਆ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਸਾਲ ਪੀਐਮ ਮੋਦੀ ਨੇ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਸਕੂਲਾਂ ਦੇ ਬੱਚਿਆਂ ਨਾਲ ਗੱਲ ਕੀਤੀ ਸੀ।

LEAVE A REPLY