2ਨਵੀਂ ਦਿੱਲੀ : ਭਾਰਤ ਤੋਂ ਬਾਹਰ ਪਹਿਲਾ ਪੰਜਾਬ ਭਵਨ ਕੈਨੇਡਾ ਵਿਚ ਬਣਨ ਜਾ ਰਿਹਾ ਹੈ। ਇਹ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਸਥਾਪਿਤ ਕੀਤਾ ਜਾਵੇਗਾ। ਇਹ ਪ੍ਰਸਤਾਵਿਤ ਭਵਨ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿਤ ਕਰਨ ਸਮੇਤ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਉੱਤੇ ਡੂੰਘਾਈ ਨਾਲ ਵਿਚਾਰ ਕਰਨ ਉੱਤੇ ਧਿਆਨ ਕੇਂਦਰਿਤ ਕਰੇਗਾ। ਇਸ ਭਵਨ ਪਿੱਛੇ ਕੈਨੇਡੀਅਨ ਸਮਾਜਸੇਵੀ ਸੁੱਖੀ ਬਾਠ ਦਾ ਦਿਮਾਗ ਹੈ ਜੋ ਕਿ ਸਰੀ ਵਿਚ ਸਟੂਡੀਓ 07 ਚਲਾਉਂਦੇ ਹਨ। ਉਨ•ਾਂ ਦੱਸਿਆ ਕਿ ਪ੍ਰਸਤਾਵਿਤ ਭਵਨ ਸਟੂਡੀਓ 07 ਨਾਲ ਲੱਗਦੀ ਜ਼ਮਦੀਨ ਉੱਤੇ ਉਸਾਰਿਆ ਜਾਵੇਗਾ। ਉਨ•ਾਂ ਦੱਸਿਆ ਕਿ ਭਵਨ ਨੂੰ ਉਸਾਰੂ ਅਤੇ ਪ੍ਰਗਤੀਸ਼ੀਲ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਬਣਾਉਣ ਦੇ ਨਾਲ-ਨਾਲ ਇਸ ਨੂੰ ਇਮੀਗਰੇਂਟਾਂ ਨੂੰ ਰੁਜ਼ਗਾਰ ਅਤੇ ਹੋਰ ਸਹਾਇਤਾ ਦੇਣ ਲਈ ਕੌਂਸਲਿੰਗ ਸੈਂਟਰ ਵੀ ਬਣਾਇਆ ਜਾਵੇਗਾ। ਸੁੱਖੀ ਬਾਠ ਨੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਰਿਸ਼ਤੇ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੇ ਹਨ। ਉਨ•ਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਹਾਈ ਐਂਡ ਟੈਕਨਾਲੋਜੀ, ਬੁਨਿਆਦੀ ਢਾਂਚਾਂ, ਨਵਿਆਉਣਯੋਗ ਊਰਜਾ, ਸਿੱਖਿਆ ਖੇਤਰ ਆਦਿ ਵਿੱਚ ਵਧੀਆ ਭਵਿੱਖ ਹੈ।

LEAVE A REPLY