4ਸੂਰਤ :  ਗੁਜਰਾਤ ਦੇ ਸੂਰਤ ‘ਚ ਭਾਜਪਾ ਅਤੇ ਕਾਂਗਰਸੀ ਸਮਰਥਕਾਂ ਦੇ ਵਿੱਚ ਜੰਮ ਕੇ ਕੁੱਟਮਾਰ ਅਤੇ ਧੱਕਾ-ਮੁੱਕੀ ਹੋਈ। ਇਹ ਘਟਨਾ ਸੂਰਤ ਦੇ ਅਸ਼ਵਨੀ ਕੁਮਾਰ ਇਲਾਕੇ ਦੀ ਹੈ, ਜਿੱਥੇ ਭਾਜਪਾ ਵਲੋਂ ਤਿੰਰਗਾ ਯਾਤਰਾ ਕੱਢੀ ਜਾ ਰਹੀ ਸੀ। ਇਸ ਤਿਰੰਗਾ ਯਾਤਰਾ ‘ਚ ਵੱਡੀ ਗਿਣਤੀ ‘ਚ ਭਾਜਪਾ ਦੇ ਸਮਰਥਕ ਵੀ ਸਨ। ਇਸੇ ਦੌਰਾਨ ਉਥੋਂ ਦੇ ਸਥਾਨਕ ਕੌਂਸਲਰ ਵੀ ਪਹੁੰਚ ਗਏ ਅਤੇ ਤਿਰੰਗਾ ਯਾਤਰਾ ‘ਚ ਸ਼ਾਮਲ ਕੌਂਸਲਰ ਨਾਲ ਜਨਹਿਤ ਦੇ 5 ਸਵਾਲਾਂ ਨੂੰ ਲੈ ਕੇ ਪੁੱਛਗਿੱਛ ਕਰਨ ਲੱਗੇ। ਇੰਨੇ ‘ਚ ਕੁਮਾਰ ਕਨਾਨੀ ਨਾਂ ਦੇ ਭਾਜਪਾ ਨੇਤਾ ਨੇ ਕਾਂਗਰਸ ਦੇ ਕੌਂਸਲਰ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ। ਕਾਂਗਰਸ ਅਤੇ ਭਾਜਪਾ ਦੋਹਾਂ ਦਲਾਂ ਦੇ ਸਮਰਥਕ ਆਪਸ ‘ਚ ਭਿੜ ਗਏ ਅਤੇ ਇਹ ਸਾਰੇ ਪੁਲਸ ਦੀ ਮੌਜੂਦਗੀ ‘ਚ ਹੀ ਹੋਇਆ। ਹਾਲਾਂਕਿ ਬਾਅਦ ‘ਚ ਇਹ ਮਾਮਲਾ ਵਰਾਛਾ ਥਾਣੇ ਪਹੁੰਚਿਆ, ਜਿੱਥੇ ਪੁਲਸ ਨੇ ਭਾਜਪਾ ਦੀ ਸ਼ਿਕਾਇਤ ‘ਤੇ ਕਾਂਗਰਸੀ ਪ੍ਰੀਸ਼ਦ ਨੂੰ ਗ੍ਰਿਫਤਾਰ ਕਰ ਲਿਆ। ਇਸ ਨਾਲ ਨਾਰਾਜ਼ ਕਾਂਗਰਸ ਦੇ ਸਮਰਥਕਾਂ ਨੇ ਪੁਲਸ ਥਾਣੇ ‘ਚ ਵੀ ਜੰਮ ਕੇ ਹੰਗਾਮਾ ਕੀਤਾ।

LEAVE A REPLY