3ਨਵੀਂ ਦਿੱਲੀ :  ਹਰਿਆਣਾ ਦੇ ਸਾਬਕਾ ਮੁੱਖਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਇੰਨਫੈਕਸ਼ਨ ਦੇ ਬਾਅਦ ਰਾਮ ਮਨੋਹਰ ਲੋਹੀਆਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਹ ਸਿੱਖਿਅਕ ਭਰਤੀ ਘੋਟਾਲੇ ਵਿਚ ਦੱਸ ਸਾਲ ਦੀ ਸਜ਼ਾ ਭੁਗਤ ਰਹੇ ਹਨ। ਆਰ. ਐੱਮ. ਐੱਲ. ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 81 ਸਾਲਾ ਨੇਤਾ ਨੂੰ ਸ਼ਨੀਵਾਰ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਚੌਟਾਲਾ ਦੀ ਹਾਲਤ ਸਥਿਰ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਟੀ. ਐੱਲ. ਸੀ. ਵਧ ਗਈ ਹੈ ਜੋ ਕਿ ਇੰਨਫੈਕਸ਼ਨ ਵਧਣ ਦਾ ਸੰਕੇਤ ਹੈ।

LEAVE A REPLY