9ਪੁਣੇ : ਪੁਣੇ ਦੇ ਭੀੜ-ਭੜੱਕੇ ਵਾਲੇ ਮਾਰਗ ‘ਤੇ ਲੱਗੇ ਇਕ ਵਿਸ਼ਾਲ ਬਿੱਲ ਬੋਰਡ ‘ਚ ਅਚਾਨਕ ਪੋਰਨ (ਅਸ਼ਲੀਲ) ਕਲਿਪ ਵਿਖਾਏ ਜਾਣ ਦੇ ਚਾਰ ਦਿਨ ਬਾਅਦ ਪੁਲਸ ਨੇ ਐਤਵਾਰ ਨੂੰ ਇਕ ਵਿਗਿਆਪਨ ਕੰਪਨੀ ਨਾਲ ਜੁੜੇ ਇਕ ਟੈਕਨੀਸ਼ੀਅਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੇ 24 ਅਗਸਤ ਨੂੰ ਦੁਪਹਿਰ ਬਾਅਦ ਤਿੰਨ ਵਜੇ ਤੋਂ ਸਾਢੇ ਤਿੰਨ ਵਜੇ ਵਿਚਾਲੇ ਹੋਏ ਇਸ ਮਾਮਲੇ ‘ਚ ਸੂਹ ਲੈਂਦੇ ਹੋਏ ਇਕ ਮਾਮਲਾ ਦਰਜ ਕੀਤਾ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਕਿ ਵਿਅਕਤੀ ਨੇ ਬਿੱਲ ਬੋਰਡ ‘ਤੇ ਕਲਿਪ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਾ ਦਿੱਤਾ। ਡੇਕਨ ਜਿਮਖਾਨਾ ਪੁਲਸ ਸਟੇਸ਼ਨ ‘ਚ ਇੰਸਪੈਕਟਰ ਸੁਚੇਤਾ ਖੋਕਾਲੇ ਨੇ ਕਿਹਾ ਕਿ ਬਿੱਲ ਬੋਰਡ ‘ਤੇ ਪੋਰਨ ਕਲਿਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਅਸੀਂ ਟੈਕਨੀਸ਼ੀਅਨ ਵਿਰੁੱਧ ਮਾਮਲਾ ਦਰਜ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਇਸ ਅਨੁਸਾਰ ਟੈਕਨੀਸ਼ੀਅਨ ਨਿਤੇਸ਼ ਸ਼ੇਲਾਰ ਵਿਰੁੱਧ ਆਈ. ਟੀ ਕਾਨੂੰਨ ਦੀ ਧਾਰਾ 67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਉਸ ਸਥਾਨ ‘ਤੇ ਤਾਇਨਾਤ ਆਵਾਜਾਈ ਪੁਲਸ ਦੇ ਇਕ ਕਾਂਸਟੇਬਲ ਨੇ ਕਿਹਾ ਕਿ ਉਹ ਕਲਿਪ ਕੁਝ ਸੈਕੰਡ ਲਈ ਪ੍ਰਸਾਰਿਤ ਹੋਇਆ ਸੀ।

LEAVE A REPLY