2ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਹੁਣ ਬੀਜੇਪੀ ਨੇ ਵੀ ‘ਆਪ’ ‘ਤੇ ਖਾਲਿਸਤਾਨੀਆਂ ਨਾਲ ਰਿਸ਼ਤੇ ਦੇ ਇਲਜ਼ਾਮ ਲਾਏ ਹਨ। ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਨੇ ਕਿਹਾ ਹੈ ਕਿ ‘ਆਪ’ ਖਾਲਿਸਤਾਨੀਆਂ ਤੋਂ ਪੈਸਾ ਲੈ ਕੇ ਪੰਜਾਬ ਵਿੱਚ ਚੋਣਾਂ ਜਿੱਤਣਾ ਚਾਹੁੰਦੀ ਹੈ। ਝਾਅ ਨੇ ਕਿਹਾ ਕਿ ਦਿੱਲੀ ਵਿੱਚ ਵੀ ਇਹ ਨੌ-ਸਿੱਖੀਏ ਐਵੇਂ ਹੀ ਚੋਣਾਂ ਜਿੱਤ ਗਏ ਸਨ।
ਦਰਅਸਲ ਪੰਜਾਬ ਵਿੱਚ ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਹੀ ਇੱਕ ਦੂਜੇ ਤੇ ਇਲਜ਼ਾਮਾਂ ਦਾ ਦੌਰ ਵਧਦਾ ਜਾ ਰਿਹਾ ਹੈ। ਪਹਿਲਾਂ ਅਕਾਲੀ ਦਲ ਤੇ ਹੁਣ ਭਾਜਪਾ ਨੇ ਆਮ ਆਦਮੀ ਪਾਰਟੀ ‘ਤੇ ਖਾਲਿਸਤਾਨੀਆਂ ਨਾਲ ਰਿਸ਼ਤੇ ਦੇ ਇਲਜ਼ਾਮ ਲਾਏ ਹਨ। ਸੁਖਬੀਰ ਬਾਦਲ ਅਕਸਰ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਫੰਡ ਆ ਰਿਹਾ ਹੈ। ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਪੱਖੀਆਂ ਨਾਲ ਕੇਜਰੀਵਾਲ ਦਾ ਸਮਝੌਤਾ ਹੋਇਆ ਹੈ।
ਆਪਣੇ ਭਾਈਵਾਲ ਅਕਾਲੀ ਦਲ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਨੇ ਕਿਹਾ ਕਿ ‘ਆਪ’ ਖਾਲਿਸਤਾਨੀਆਂ ਤੋਂ ਪੈਸਾ ਲੈ ਕੇ ਪੰਜਾਬ ਵਿੱਚ ਚੋਣਾਂ ਜਿੱਤਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ 2017 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀ.ਜੇ.ਪੀ. ਵੱਲੋਂ ਮੰਥਨ ਬੈਠਕ ਬੁਲਾਈ ਗਈ ਸੀ। ਇਸ ਵਿੱਚ ਦੋ ਦਿਨ ਤੱਕ ਲਗਾਤਾਰ ਭਾਜਪਾ ਆਗੂਆਂ ਨੇ ਵਰਕਰਾਂ ਨਾਲ ਬੈਠਕ ਵਿੱਚ ਵਿਚਾਰ ਚਰਚਾ ਕੀਤੀ। ਇਸ ਬੈਠਕ ਵਿੱਚ ਬੀਜੇਪੀ ਦੇ 90 ਮੰਡਲਾਂ ਵਿੱਚੋਂ 84 ਪ੍ਰਧਾਨ ਹਾਜ਼ਰ ਸਨ।

LEAVE A REPLY