1ਨਵੀਂ ਦਿੱਲੀ — ਇਕ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਬਾਪੂ ਆਸਾ ਰਾਮ ਨੂੰ ਸੋਮਵਾਰ ਵੀ ਸੁਪਰੀਮ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ। ਆਸਾ ਰਾਮ ਨੇ ਡਾਕਟਰੀ ਆਧਾਰ ‘ਤੇ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਨੇ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ (ਏਮਜ਼) ਦੇ ਡਾਕਟਰਾਂ ਦਾ ਇਕ ਪੈਨਲ ਬਣਾਇਆ ਹੈ ਅਤੇ ਹਦਾਇਤ ਕੀਤੀ ਹੈ ਕਿ ਆਸਾ ਰਾਮ ਨੂੰ ਹਵਾਈ ਜਹਾਜ਼ ਰਾਹੀਂ ਏਮਜ਼ ਲਿਆਂਦਾ ਜਾਵੇ।
ਉਂਝ ਅਦਾਲਤ ਨੇ ਏਮਜ਼ ਦੇ ਮੈਡੀਕਲ ਸੁਪਰਡੈਂਟ ਨੂੰ ਕਿਹਾ ਕਿ ਉਹ ਆਸਾ ਰਾਮ ਨੂੰ ਏਮਜ਼ ਵਿਖੇ ਲਿਆਉਣ ਅਤੇ ਸਮਾਂ ਅਤੇ ਮਿਤੀ ਖੁਦ ਹੀ ਤੈਅ ਕਰ ਲੈਣ। ਇਸ ਮੰਤਵ ਲਈ ਅਸੀਂ ਏਮਜ਼ ‘ਤੇ ਜ਼ੋਰ ਨਹੀਂ ਪਾਉਂਦੇ। ਅਦਾਲਤ ਨੇ ਮੀਡੀਆ ਦੀ ਕਵਰੇਜ ‘ਤੇ ਰੋਕ ਲਾਉਣ ਤੋਂ ਵੀ ਨਾਂਹ ਕਰ ਦਿੱਤੀ।
ਇਥੇ ਇਹ ਗੱਲ ਦੱਸਣਯੋਗ ਹੈ ਕਿ ਆਸਾ ਰਾਮ ਪਿਛਲੇ 3 ਸਾਲ ਤੋਂ ਜੇਲ ‘ਚ ਬੰਦ ਹੈ ਅਤੇ ਮੈਡੀਕਲ ਆਧਾਰ ‘ਤੇ ਕਈ ਵਾਰ ਜ਼ਮਾਨਤ ਮੰਗ ਚੁੱਕਾ ਹੈ ਪਰ ਸੁਪਰੀਮ ਕੋਰਟ ਤੋਂ ਅੱਜ ਤਕ ਉਸ ਨੂੰ ਰਾਹਤ ਨਹੀਂ ਮਿਲੀ।

LEAVE A REPLY