5ਨਵੀਂ ਦਿੱਲੀ :  ਜੰਮੂ-ਕਸ਼ਮੀਰ ‘ਚ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੇਲੇਟ ਗੰਨ ਦੇ ਇਸਤੇਮਾਲ ਦਾ ਬਦਲ ਤਲਾਸ਼ਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਗਠਿਤ ਮਾਹਿਰ ਕਮੇਟੀ ਸੋਮਵਾਰ ਨੂੰ ਆਪਣੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ। ਗ੍ਰਹਿ ਮੰਤਰਾਲੇ ‘ਚ ਸੰਯੁਕਤ ਸਕੱਤਰ ਟੀ. ਵੀ. ਐੱਸ. ਐੱਨ ਪ੍ਰਸਾਦ ਦੀ ਪ੍ਰਧਾਨਗੀ ‘ਚ ਸੱਤ ਮੈਂਬਰੀ ਕਮੇਟੀ ਨੇ ਪੇਲੇਟ ਗੰਨ ਦੇ ਸਥਾਨ ‘ਤੇ ਹੋਰ ਸੰਭਾਵਿਤ ਬਦਲ ਤਲਾਸ਼ਣ ਵਾਲੀ ਰਿਪੋਰਟ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਰਸ਼ੀ ਨੂੰ ਸੌਂਪ ਦਿੱਤਾ।
ਸਿੰਘ ਨੇ ਕਸ਼ਮੀਰ ‘ਚ ਜਾਰੀ ਹਿੰਸਾ ‘ਤੇ ਕਾਬੂ ਕਰਨ ਪੇਲੇਟ ਗੰਨ ਦੇ ਇਸਤੇਮਾਲ ਨਾਲ ਨੌਜਵਾਨਾਂ ਦੇ ਅੰਨ੍ਹੇ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਸਰਕਾਰ ਦੀ ਚਾਰੇ ਪਾਸੇ ਤੋਂ ਆਲੋਚਨਾ ਹੋਣ ‘ਤੇ ਲੋਕਸਭਾ ‘ਚ ਮਾਨਸੂਨ ਸੈਸ਼ਨ ਦੌਰਾਨ ਕਮੇਟੀ ਦੇ ਗਠਨ ਦੀ ਘੋਸ਼ਣਾ ਕੀਤੀ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਮੇਟੀ ਨੇ ਪੇਲੇਟ ਗੰਨ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਸਿਫਾਰਸ਼ ਨਹੀਂ ਕੀਤੀ ਹੈ ਬਲਕਿ ਇਸਦਾ ਬੇਹੱਦ ਘੱਟ ਸਥਿਤੀ ‘ਚ ਪ੍ਰਯੋਗ ਕਰਨ ਦਾ ਸੁਝਾਅ ਦਿੱਤਾ ਹੈ।

LEAVE A REPLY