8ਨਵੀਂ ਦਿੱਲੀ :  ਆਮ ਆਦਮੀ ਪਾਰਟੀ ਤੋਂ ਵੱਖ ਹੋਏ ਮੈਂਬਰ ਹੁਣ ਕੇਜਰੀਵਾਲ ਸਰਕਾਰ ਦੀ ਸ਼ਰਾਬ ਦੀ ਨੀਤੀ ‘ਤੇ ਤਿੱਖੇ ਹਮਲੇ ਕਰ ਰਹੇ ਹਨ।
ਸਵਰਾਜ ਅਭਿਆਨ ਦੇ ਸੰਸਥਾਪਕ ਮੈਂਬਰ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੇ ਆਪਣੇ ਰਾਜਕਾਲ ‘ਚ ਦਿੱਲੀ ‘ਚ ਸ਼ਰਾਬ ਦੀਆਂ 399 ਦੁਕਾਨਾਂ ਖੋਲ੍ਹੀਆਂ ਹਨ। ਯਾਦਵ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਇਹ ਗੱਲ ਗਲਤ ਸਾਬਤ ਕਰ ਦੇਣ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਯਾਦਵ ਨੇ ਇਹ ਗੱਲ ਪੱਛਮੀ ਦਿੱਲੀ ਦੇ ਨਵਾਦਾ ‘ਚ ਸ਼ਰਾਬ ਦੀ ਇਕ ਦੁਕਾਨ ਵਿਰੁੱਧ ਜਨ ਸੁਣਵਾਈ ਦੌਰਾਨ ਕਹੀ। ਸਵਰਾਜ ਅਭਿਆਨ ਨੇ ਸਰਕਾਰ ਨੂੰ 11 ਸਤੰਬਰ ਤਕ ਇਹ ਦੁਕਾਨ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਅਗਲੀ ਸੁਣਵਾਈ 4 ਸਤੰਬਰ ਨੂੰ ਹੋਵੇਗੀ।

LEAVE A REPLY