3ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ-ਮੰਤਰੀ ਮਮਤਾ ਬੈਨਰਜੀ ਨੇ ਫਿਰ ਸੋਮਵਾਰ ਨੂੰ ਫਿਰ ਦੁਹਰਾਇਆ ਕਿ ਸਰਕਾਰ ਨੂੰ ਦੋ ਸਤੰਬਰ ਨੂੰ ਪ੍ਰਸਤਾਵਿਤ ਰਾਸ਼ਟਰਵਿਆਪੀ ਉਦਯੋਗਿਕ ਹੜਤਾਲ ਦਾ ਵਿਰੋਧ ਕਰੇਗੀ। ਉਸ ਦਿਨ ਵਪਾਰਕ ਅਦਾਰੇ, ਸਰਕਾਰੀ ਸੰਸਥਾਨਾਂ ਅਤੇ ਸਿੱਖਿਆ ਕੇਂਦਰਾਂ ਨੂੰ ਖੁੱਲ੍ਹੇ ਰੱਖਣ ਦੀ ਬੇਨਤੀ ਕੀਤੀ ਹੈ। ਸੂਬੇ ਦੇ ਵਿੱਤ ਵਿਬਾਗ ਨੇ ਅੱਜ ਸਾਰੇ ਸਰਕਾਰੀ ਕਰਮਚਾਰੀਆਂ ਨੂੰ, ਸੂਬਾ ਸਹਾਇਤਾ ਪ੍ਰਾਪਤ ਸੰਗਠਨਾਂ ਨੂੰ ਇਕ, ਦੋ ਅਤੇ ਪੰਜ ਸਤੰਬਰ ਨੂੰ ਜ਼ਰੂਰੀ ਰੂਪ ਨਾਲ ਹਾਜ਼ਰ ਰਹਿਣ ਦਾ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਅਨੁਸਾਰ ਜੇਕਰ ਉਸ ਦਿਨ ਕੋਈ ਵੀ ਸਰਕਾਰੀ ਕਰਮਚਾਰੀ ਬਿਨ੍ਹਾਂ ਕਿਸੇ ਜ਼ਰੂਰੀ ਕਾਰਨ ਦੇ ਗੈਰ-ਹਾਜ਼ਰ ਰਹੇਗਾ ਤਾਂ ਉਸ ਨੂੰ ਤਨਖਾਹ ‘ਚ ਕਟੌਤੀ ਦੇ ਨਾਲ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ। ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਨੂੰ ਲੈ ਕੇ ਹਮੇਸ਼ਾ ਵਿਚਾਰਸ਼ੀਲ ਰਹਿੰਦੀ ਹੈ। ਪਰ ਹੜਤਾਲ ਦੇ ਨਾਂ ‘ਤੇ ਕਿਸੇ ਵੀ ਤਰ੍ਹਾਂ ਦੇ ਬੰਦ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY