6ਮਨੀਲਾ : ਫਿਲੀਪੀਨਜ਼ ਦੇ ਦੱਖਣੀ ਸੁਦੂਰ ਟਾਪੂ ਜੋਲੋ ‘ਤੇ ਅੱਤਵਾਦੀ ਸੰਗਠਨ ਆਈ. ਐੱਸ. ਨਾਲ ਸੰਬੰਧਿਤ ਅਬੂ ਸੱਯਫ ਸਮੂਹ ਦੇ ਵਿਦਰੋਹੀਆਂ ਨਾਲ ਸੰਘਰਸ਼ ‘ਚ ਇੱਕ ਨੌਜਵਾਨ ਲੈਫਟੀਨੇਂਟ ਸਮੇਤ ਕੁੱਲ 12 ਫੌਜੀਆਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਮੇਜਰ ਫਿਲਮੋਨ ਟਾਨ ਨੇ ਕਿਹਾ ਕਿ ਜੋਲੋ ਟਾਪੂ ਦੇ ਪਟੀਕੁਲ ਸ਼ਹਿਰ ਦੇ ਜੰਗਲ ‘ਚ ਅਬੂ ਸੱਯਫ ਸਮੂਹ ਦੇ ਵਿਦਰੋਹੀਆਂ ਨਾਲ ਘੱਟੋਂ-ਘੱਟ ਡੇਢ ਘੰਟੇ ਤੱਕ ਹੋਏ ਝਗੜੇ ‘ਚ ਪੰਜ ਫੌਜੀ ਜ਼ਖਮੀ ਵੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੋਨਾਂ ਵਿਚਾਲੇ ਬਹੁਤ ਜ਼ਿਆਦਾ ਸੰਘਰਸ਼ ਹੋਇਆ ਹੈ। ਇਸ ਦੌਰਾਨ ਅਸੀਂ 12 ਫੌਜੀਆਂ ਨੂੰ ਖੋਹ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀ ਸੋਚ ਨਹੀਂ ਸਕਦੇ ਕਿ ਦੋਨਾਂ ਪਾਸੇ ਕਿੰਨਾ ਨੁਕਸਾਨ ਹੋਇਆ ਕਿਉਂਕਿ ਦੋਨਾਂ ਪਾਸਿਓਂ ਭਾਰੀ ਗੋਲੀਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਫੌਜੀਆਂ ਦੀ ਅਗਵਾਈ ਕਰ ਰਿਹਾ ਨੌਜਵਾਨ ਲੈਫਟੀਨੇਂਟ ਵੀ ਸ਼ਹੀਦ ਹੋ ਗਿਆ ਹੈ। ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਵਲੋਂ ਅੱਤਵਾਦੀਆਂ ਨੂੰ ਹਰਾਉਣ ਦੇ ਆਦੇਸ਼ ਮਿਲਣ ਤੋਂ ਬਾਅਦ ਅਬੂ ਸੱਯਕ ਦੇ ਮਜ਼ਬੂਤ ਮੰਨੇ ਜਾਣ ਵਾਲੇ ਗੜ੍ਹ ਪਟੀਕੁਲ ‘ਚ ਬੀਤੇ ਵੀਰਵਾਰ ਤੋਂ ਹੀ ਫੌਜ ਵਲੋਂ ਚਲਾਈ ਗਈ ਹਵਾਈ ਅਤੇ ਜ਼ਮੀਨੀ ਮੁਹਿੰਮ ‘ਚ ਹੁਣ ਤੱਕ 20 ਤੋਂ ਜ਼ਿਆਦਾ ਵਿਦਰੋਹੀ ਮਾਰੇ ਗਏ ਹਨ।

LEAVE A REPLY