7ਪਟਿਆਲਾ :  ਪੰਜਾਬੀ ਯੂਨੀਵਰਸਿਟੀ ਵਿਚ ਰਜਿਸਟਰਾਰ ਦੇ ਕਮਰੇ ਕੋਲ ਮੁਲਾਜ਼ਮ ਧੜਿਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਇਸ ਵਿਚ ਇਕ ਧੜੇ ਦੇ 2 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਸ਼ਰੇਆਮ ਤਲਵਾਰਾਂ ਅਤੇ ਰਾਡਾਂ ਚੱਲੀਆਂ। ਜ਼ਖਮੀਆਂ ਦੀ ਪਛਾਣ ਜਤਿੰਦਰ ਕਾਲਾ (36) ਅਤੇ ਸੰਦੀਪ ਸਿੰਘ ਵਾਸੀ ਰਾਜਪੁਰਾ ਵਜੋਂ ਹੋਈ। ਜਤਿੰਦਰ ਕਾਲਾ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਹਮਲਾ ਕਰਨ ਦਾ ਦੋਸ਼ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬੱਬੀ ‘ਤੇ ਲੱਗਾ ਹੈ।
ਦੂਜੇ ਪਾਸੇ ਮੌਕੇ ‘ਤੇ ਡੀ. ਐੈੱਸ. ਪੀ. ਸਿਟੀ-2 ਆਰ. ਐੱਸ. ਭੁੱਲਰ ਅਤੇ ਥਾਣਾ ਅਰਬਨ ਅਸਟੇਟ ਦੇ ਐੈੱਸ. ਐੈੱਚ. ਓ. ਇੰਸਪੈਕਟਰ ਪੁਨੀਤ ਸਿੰਘ ਚਹਿਲ ਪੁਲਸ ਪਾਰਟੀ ਸਮੇਤ ਪਹੁੰਚ ਗਏ। ਪੁਲਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਡੀ. ਐੈੱਸ. ਪੀ. ਭੁੱਲਰ ਨੇ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਜਤਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਜਦੋਂ ਉਹ ਅੰਦਰ ਮੀਟਿੰਗ ਵਿਚ ਸਨ ਤਾਂ ਮੁਲਾਜ਼ਮ ਯੂਨੀਅਨ ਦੇ ਆਗੂ ਗੁਰਿੰਦਰ ਸਿੰਘ ਬੱਬੀ, ਉਸ ਦਾ ਭਰਾ ਮੀਤਾ, ਅਵਤਾਰ ਸਿੰਘ ਅਤੇ ਮਨਦੀਪ ਨੇ ਆਪਣੇ 20-25 ਸਾਥੀਆਂ ਸਮੇਤ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਜਤਿੰਦਰ ਮੱਟੂ ਦਾ ਕਹਿਣਾ ਸੀ ਕਿ ਆਏ ਤਾਂ ਉਸ ‘ਤੇ ਹਮਲਾ ਕਰਨ ਸਨ ਪਰ ਉਹ ਮੀਟਿੰਗ ਵਿਚ ਹੋਣ ਕਾਰਨ ਬਚ ਗਏ। ਮੱਟੂ ਨੇ ਦੱਸਿਆ ਕਿ ਹਮਲਾਵਰ ਗੱਡੀਆਂ ਵਿਚ ਸਵਾਰ ਹੋ ਕੇ ਆਏ ਅਤੇ ਪੂਰੀ ਪਲਾਨਿੰਗ ਨਾਲ ਉਨ੍ਹਾਂ ‘ਤੇ ਹਮਲਾ ਕੀਤਾ। ਉਸ ਨੇ ਦੱਸਿਆ ਕਿ ਬੱਬੀ ਅਤੇ ਉਸ ਦੇ ਸਾਥੀ ਉਨ੍ਹਾਂ ਦੀ ਜਾਤ ਖਿਲਾਫ ਅਪਸ਼ਬਦ ਬੋਲਦੇ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਵੀ. ਸੀ ਅਤੇ ਐੈੱਸ. ਐੈੱਸ. ਪੀ. ਕੋਲ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸ਼ਨ ਉਨ੍ਹਾਂ ਖਿਲਾਫ ਕੋਈ ਕਦਮ ਨਹੀਂ ਚੁੱਕ ਰਿਹਾ। ਯੂਨੀਵਰਸਿਟੀ ਵਿਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਮੁਲਾਜ਼ਮ ਆਗੂ ਜਤਿੰਦਰ ਮੱਟੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਲੜਕੀ ਦੇ ਨਾਲ ਵੀ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ ਸੀ, ਜਿਸ ਦਾ ਮਾਮਲਾ ਥਾਣਾ ਅਰਬਨ ਅਸਟੇਟ ਵਿਖੇ ਦਰਜ ਕਰਵਾਇਆ ਗਿਆ ਸੀ। ਇਸ ਸੰਬੰਧੀ ਉਨ੍ਹਾਂ ਵੱਲੋਂ ਵੀ. ਸੀ. ਅਤੇ ਐੱਸ. ਐੱਸ. ਪੀ. ਕੋਲ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਲੇਕਿਨ ਯੂਨੀਵਰਸਿਟੀ ਪ੍ਰਸ਼ਾਸ਼ਨ ਉਨ੍ਹਾਂ ਖਿਲਾਫ ਕੋਈ ਕਦਮ ਨਹੀਂ ਚੁੱਕ ਰਿਹਾ। ਦੂਜੇ ਪਾਸੇ ਡੀ. ਐੈੱਸ. ਪੀ. ਭੁੱਲਰ ਨੇ ਸਾਫ ਕੀਤਾ ਕਿ ਹਮਲਾਵਰ ਭਾਵੇਂ ਕੋਈ ਵੀ ਹੋਵੇ, ਉਸ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਿਆ ਜਾਵੇਗਾ।

LEAVE A REPLY