9ਭੁਵਨੇਸ਼ਵਰ :  ਓਡੀਸ਼ਾ ਦੇ ਕਟਕ ‘ਚ ਗਦਾਗਦੀਆ ਘਾਟ ਕੋਲ ਮਹਾਂਨਦੀ ‘ਚ ਨਹਾਉਣ ਦੌਰਾਨ ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾਨ (ਨਿਫਟ) ਦੇ ਤਿੰਨ ਵਿਦਿਆਰਥੀ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਚਾਰ ਵਿਦਿਆਰਥੀ ਨਦੀ ‘ਚ ਨਹਾਉਣ ਗਏ ਸਨ। ਜਿਨ੍ਹਾਂ ‘ਚੋਂ ਤਿੰਨ ਵਿਦਿਆਰਥੀ ਨਦੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ ਜਦ ਕਿ ਇਕ ਤੈਰ ਕੇ ਨਦੀ ‘ਚੋਂ ਨਿਕਲਣ ‘ਚ ਕਾਮਯਾਬ ਹੋ ਗਿਆ।
ਡੁੱਬੇ ਵਿਦਿਆਰਥੀਆਂ ਦੀ ਪਹਿਚਾਣ ਸ੍ਰਿਸ਼ਟੀ ਪਾੱਲ, ਸੰਦੀਪ ਕੁਮਾਰ ਅਤੇ ਪ੍ਰੀਤਮ ਪ੍ਰਿਯਦਰਸ਼ੀ ਦੇ ਰੂਪ ‘ਚ ਕੀਤੀ ਗਈ ਹੈ। ਘਟਨਾ ਦੀ ਸੁਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਆਫਤ ਕਾਰਵਾਈ ਬਲ (ਓ. ਡੀ. ਆਰ. ਏ. ਐੱਫ) ਦੇ ਜਵਾਨਾਂ ਨੇ ਵਿਦਿਆਰਥੀਆਂ ਨੂੰ ਬਚਾਉਣ ਲਈ ਸਾਂਝਾ ਅਭਿਆਨ ਚਲਾਇਆ। ਸ੍ਰਿਸ਼ਟੀ ਪਾੱਲ ਨੂੰ ਨਦੀ ‘ਚੋਂ ਮੁਰਦਾ ਬਾਹਰ ਕੱਢਿਆ ਗਿਆ ਜਦ ਕਿ ਸੰਦੀਪ ਅਤੇ ਪ੍ਰੀਤਮ ਦੀ ਐੱਸ. ਬੀ. ਬੀ ਮੈਡੀਕਲ ਕਾਲੇਜ ਅਤੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।

LEAVE A REPLY