1ਕੇਲਾਂਗ :  ਹਿਮਾਚਲ ਦੀ ਲਾਹੌਲ ਘਾਟੀ ਦੇ ਚੰਦਰਾ ਨਦੀ ‘ਤੇ ਬਣਿਆ ਗੁਫਾ ਹੋਟਲ ਪੁਲ ਟਿੱਪਰ ਦਾ ਜ਼ਿਆਦਾ ਭਾਰ ਨਾ ਸਹਿ ਸਕਣ ਕਾਰਨ ਢਹਿ ਗਿਆ। ਦੱਸਣਯੋਗ ਹੈ ਕਿ ਨਦੀਂ ‘ਚ 2 ਲੋਕ ਟਿੱਪਰ ਸਮੇਤ ਸਮਾ ਗਏ। ਹਾਲਾਂਕਿ, ਦੋਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਕੇ ਜਾਂਟ ‘ਚ ਜੁੱਟ ਗਈ ਹੈ। ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਲਗਭਗ 7 ਵਜੇ ਇਕ ਨਿਰਮਾਣ ਸਮੱਗਰੀ ਨਾਲ ਭਰਿਆ ਟਿੱਪਰ ਰੋਹਤਾਂਗ ਸੁਰੰਗ ਵਲ ਜਾ ਰਿਹਾ ਸੀ। ਟਿੱਪਰ ਰੇਤ-ਬਜਰੀ ਨਾਲ ਉੱਪਰ ਤੱਕ ਭਰਿਆ ਹੋਇਆ ਸੀ। ਚੰਦਰਾ ਨਦੀ ‘ਤੇ ਬਣਿਆ ਗੁਫਾ ਪੁਲ ਰੋਹਤਾਂਗ ਸੁਰੰਗ ਦੇ ਉੱਤਰੀ ਪੋਰਟਲ ਨੂੰ ਮਨਾਲੀ-ਲੇਹ ਹਾਈਵੇਅ ਨਾਲ ਜੋੜਦਾ ਹੈ। ਇਸ ਪੁਲ ਤੋਂ ਰੋਹਤਾਂਗ ਸੁਰੰਗ ਦੇ ਲਈ ਨਿਰਮਾਣ ਸਮੱਗਰੀ ਲਿਜਾਈ ਜਾਂਦੀ ਹੈ। ਇਸ ਕਾਰਨ ਹੁਣ ਰੋਹਤਾਂਗ ਸੁਰੰਗ ਦਾ ਕੰਮ ਵੀ ਪ੍ਰਭਾਵਿਤ ਹੋ ਸਕਦਾ ਹੈ। ਰੋਜ਼ਾਨਾ ਇਸ ਪੁਲ ਤੋਂ ਦਰਜਨਾਂ ਟਰੈਕਟਰ, ਟਿੱਪਰ, ਖੋਦਾਈ ਦਾ ਮਲਬਾ ਅਤੇ ਸਾਮਾਨ ਲੈ ਕੇ ਆਉਂਦੇ -ਜਾਂਦੇ ਹਨ। ਜ਼ਿਕਰਯੋਗ ਹੈ ਕਿ ਪੂਰਬ ‘ਚ ਲਾਹੌਲ ਘਾਟੀ ‘ਚ ਮੂਲਿੰਗ ਪੁਲ ਵੀ ਡਿੱਗ ਚੁੱਕਿਆ ਹੈ, ਜੋ ਕਿ ਬਹੁਤ ਚਰਚਾ ‘ਚ ਰਿਹਾ ਹੈ। ਡੀ. ਐੱਸ. ਪੀ. ਕੇਲਾਂਗ ਸੰਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪੁੱਲ ਦੇ ਟੁੱਟਣ ਦੀ ਸੂਚਨਾ ਸੋਮਵਾਰ ਦੀ ਸ਼ਾਮ ਕਰੀਬ 7 ਵਜੇ ਮਿਲੀ ਸੀ।

LEAVE A REPLY