3ਸਨੋਸਰਾ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਰਾਜ ਗੁਜਰਾਤ ‘ਚ ਦੋ ਸਾਲ ਤੋਂ ਬਾਅਦ ਜਨਸਭਾ ਕੀਤੀ। ਮੰਗਲਵਾਰ ਨੂੰ ਮੋਦੀ ਨੇ ਸ਼ੁੱਧ ਜਲ ਅਤੇ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਚੌਕਸੀ ਨੇ ਕਈ ਪੱਤਰਕਾਰਾਂ ਦੀ ਜਾਨ ਬਚਾਈ। ਇਸ ਦੀ ਜਾਣਕਾਰੀ ਗੁਜਰਾਤ ਦੇ ਸੀ. ਐੱਮ. ਨਿਤਿਨ ਪਟੇਲ ਨੇ ਦਿੱਤੀ ਹੈ। ਮਹਤੱਵਪੂਰਨ ਸਾਉਨੀ ਪ੍ਰਾਜੈਕਟ ਦੇ ਉਦਘਾਟਨ ਤੋਂ ਬਾਅਦ ਇਕ ਪ੍ਰੋਗਰਾਮ ਦੌਰਾਨ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੰਨ੍ਹ ‘ਚੋਂ ਪਾਣੀ ਕੱਢਣ ਲਈ ਬਟਨ ਦਬਾਉਣ ਤੋਂ ਬਾਅਦ ਅਜੀ-3 ਬੰਨ੍ਹ ਦੇ ਪਾਣੀ ਦੀ ਧਾਰਾ ਵਲ ਦੇਖ ਰਹੇ ਸਨ ਕਿ ਉਨ੍ਹਾਂ ਨੇ ਅਚਾਨਕ ਦੇਖਿਆ ਕਿ ਕਈ ਕੈਮਰਾਮੈਨ ਅਤੇ ਪੱਤਰਕਾਰ ਉਥੇ ਬੈਠੇ ਹੋਏ ਹਨ, ਜਿੱਥੋਂ ਪਾਣੀ ਲੰਘਣ ਵਾਲਾ ਹੈ। ਕੁਝ ਸਮੇਂ ਬਾਅਦ ਪਾਣੀ ਦੀ ਤੇਜ਼ ਧਾਰਾ ਉਨ੍ਹਾਂ ਨੂੰ ਪਾਣੀ ‘ਚ ਰੋੜ ਸਕਦੀ ਹੈ। ਪ੍ਰੋਗਰਾਮ ਨੂੰ ਕੈਮਰੇ ‘ਚ ਕੈਦ ਕਰਨ ‘ਚ ਰੁੱਝੇ ਕੈਮਰਾਮੈਨ ਅਤੇ ਪੱਤਰਕਾਰ ਇਸ ਗੱਲ ਤੋਂ ਅਣਜਾਣ ਸਨ ਪਰ ਪ੍ਰਧਾਨ ਮੰਤਰੀ ਨੇ ਇਸ਼ਾਰਿਆਂ ‘ਚ ਉਨ੍ਹਾਂ ਲੋਕਾਂ ਨੂੰ ਉਥੋਂ ਹੱਟਣ ਲਈ ਕਿਹਾ ਅਤੇ ਉਹ ਤੁਰੰਤ ਉਥੋਂ ਹੱਟ ਗਏ। ਪਟੇਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਚੌਕਸ ਨਾ ਕੀਤਾ ਹੁੰਦਾ ਤਾਂ ਇਕ ਵੱਡਾ ਹਾਦਸਾ ਹੋ ਸਕਦਾ ਸੀ।

LEAVE A REPLY