5ਹਾਜੀਪੁਰ  :  ਬਿਹਾਰ ‘ਚ ਵੈਸ਼ਾਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ ਦੇ ਖਾਰੌਨਾ ਪੰਚਾਇਤ ਦੇ ਕੁਦਸ਼ੇ ਮੱਧ ਸਕੂਲ ‘ਚ ਮੰਗਲਵਾਰ ਨੂੰ ਦੁਪਹਿਰ ਦਾ ਭੋਜਨ ਖਾਣ ਨਾਲ ਤਕਰੀਬਨ 40 ਬੱਚੇ ਬਿਮਾਰ ਹੋ ਗਏ। ਪੁਲਸ ਸੂਤਰਾਂ ਅਨੁਸਾਰ ਕੁਦਸ਼ੇ ਮੱਧ ਸਕੂਲ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਵਾਂਗ ਦੁਪਹਿਰ ਦਾ ਭੋਜਨ ਦਿੱਤਾ ਗਿਆ ਸੀ।
ਭੋਜਨ ਕਰਨ ਦੇ ਕੁਝ ਦੇਰ ਬਾਅਦ ਬੱਚਿਆਂ ਦੇ ਸਰੀਰ ‘ਚ ਖਾਰਸ਼ ਅਤੇ ਜਲਨ ਹੋਣ ਲੱਗੀ। ਬੱਚਿਆਂ ਨੇ ਇਸ ਦੀ ਸ਼ਿਕਾਇਤ ਸਕੂਲ ਦੇ ਅਧਿਆਪਕਾਂ ਨੂੰ ਕੀਤੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸ਼ਨ ਨੇ ਪੀੜ੍ਹਤ ਸਾਰੇ ਬੱਚਿਆਂ ਨੂੰ ਸਥਾਨਕ ਰੈਫਰਲ ਹਸਪਤਾਲ ‘ਚ ਭਰਤੀ ਕਰਵਾਇਆ। ਹਸਪਤਾਲ ਪਹੁੰਚਣ ‘ਤੇ ਬੱਚਿਆਂ ਨੂੰ ਐਂਟੀ ਐਲਰਜਿਕ ਦਵਾਈ ਦਿੱਤੀ ਗਈ।
ਬੱਚਿਆਂ ਦੀ ਸਥਿਤੀ ‘ਚ ਸੁਧਾਰ ਹੋਣ ਤੋਂ ਬਾਅਦ ਡਾਕਟਰਾਂ ਨੇ ਸਾਰਿਆਂ ਨੂੰ ਛੱਡ ਦਿੱਤਾ। ਇਸੇ ਵਿਚਾਲੇ ਹਸਪਤਾਲ ਦੇ ਮੁਖ ਸਿਹਤ ਅਧਿਕਾਰੀ ਸ਼ਸ਼ੀ ਭੂਸ਼ਣ ਪ੍ਰਸਾਦ ਨੇ ਦੱਸਿਆ ਕਿ ਬਿਮਾਰ ਬੱਚਿਆਂ ਨੂੰ ਐਂਟੀ ਐਲਰਜਿਕ ਦਵਾਈਆਂ ਦਿੱਤੀਆਂ ਗਈਆਂ ਹਨ। ਸਾਰੇ ਬੱਚਿਆਂ ਦੀ ਸਥਿਤੀ ‘ਚ ਸੁਧਾਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।

LEAVE A REPLY