6ਦੁਬਈ  : ਸੀਰੀਆ ਦੇ ਅਲੈਪੋ ਸ਼ਹਿਰ ‘ਚ ਅਮਰੀਕਾ ਦੇ ਗੱਠਜੋੜ ਵਾਲੇ ਦੇਸ਼ਾਂ ਦੇ ਹਮਲਿਆਂ ‘ਚ ਅੱਤਵਾਦੀ ਸੰਗਠਨ ਆਈ. ਐੱਸ. ਦੇ ਇੱਕ ਬੁਲਾਰੇ ਅਤੇ ਯੂਰਪੀ ਦੇਸ਼ਾਂ ‘ਚ ਹੋਏ ਹਮਲੇ ਦਾ ਮਾਸਟਰਮਾਈਂਡ ਅਬੂ ਮੁਹਮੰਦ ਅਲ ਅਦਨਾਨੀ ਦੀ ਮੌਤ ਹੋ ਗਈ ਹੈ। ਆਈ. ਐੱਸ. ਨਾਲ ਜੁੜੀ ਇੱਕ ਏਜੰਸੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਬੁਲਾਰੇ ਦੀ ਮੌਤ ਅਲੈਪੋ ਸ਼ਹਿਰ ‘ਚ ਚੱਲ ਰਹੀ ਫੌਜੀ ਕਾਰਵਾਈ ਦੇ ਜਵਾਬ ‘ਚ ਮੁਹਿੰਮ ਲਈ ਸਰਵੇਖਣ ਦੌਰਾਨ ਹੋਈ ਹੈ। ਅਲ-ਅਦਨਾਨੀ ਕਥਿਤ ਤੌਰ ‘ਤੇ ਆਈ. ਐੱਸ. ‘ਚ ਸਭ ਤੋਂ ਲੰਬੇ ਸਮੇਂ ਤੱਕ ਕੰਮ ਕਰਨ ਵਾਲਾ ਨੇਤਾ ਸੀ। ਦੱਸਣਯੋਗ ਹੈ ਕਿ ਸੀਰੀਆ ‘ਚ ਤੁਰਕੀ ਅਤੇ ਅਮਰੀਕਾ ਦੇ ਗੱਠਜੋੜ ਵਾਲੀ ਫੌਜ ਉੱਤਰੀ ਸੀਰੀਆ ‘ਚ ਆਈ. ਐੱਸ. ਦੇ ਟਿਕਾਣਿਆਂ ‘ਤੇ ਪਹਿਲਾਂ ਤੋਂ ਹੀ ਹਮਲੇ ਕਰ ਰਹੀ ਹੈ। ਹਾਲਾਂਕਿ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕਦੀ ਹੈ ਕਿ ਅਲ ਅਦਨਾਨੀ ਦੀ ਮੌਤ ਕਾਮੀਨੀ ਹਮਲੇ ‘ਚ ਹੋਈ ਹੈ ਜਾਂ ਫਿਰ ਹਵਾਈ ਹਮਲੇ ‘ਚ। ਅਦਨਾਨੀ ਨੂੰ ਅਬੂ ਬਕਰ ਅਲ ਬਗਦਾਦੀ ਤੋਂ ਬਾਅਦ ਆਈ. ਐੱਸ. ਦਾ ਦੂਜਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ। ਹਾਲ ਹੀ ਦੇ ਦਿਨਾਂ ‘ਚ ਪੈਰਿਸ ਸਮੇਤ ਕਈ ਯੂਰਪੀ ਦੇਸ਼ਾਂ ‘ਚ ਜਿੰਨੇ ਵੀ ਹਮਲੇ ਹੋਏ ਹਨ, ਉਨ੍ਹਾਂ ਸਾਰਿਆਂ ‘ਚ ਅਦਨਾਨੀ ਦਾ ਹੱਥ ਸੀ। ਜ਼ਿਕਰਯੋਗ ਹੈ ਕਿ ਅਦਨਾਨੀ ਨੇ ਇਸ ਸਾਲ ਮਈ ‘ਚ ਇੱਕ ਆਡੀਓ ਸੰਦੇਸ਼ ‘ਚ ਮੁਸਲਮਾਨਾਂ ਤੋਂ ਪੱਛਮੀ ਦੇਸ਼ਾਂ ‘ਚ ਹਮਲੇ ਕਰਨ ਦੀ ਅਪੀਲ ਕੀਤੀ ਸੀ। ਅਮਰੀਕਾ ਨੇ ਅਦਨਾਨੀ ‘ਤੇ ਕਰੀਬ 50 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਸੀ। ਸਾਲ 1977 ‘ਚ ਸੀਰੀਆ ਦੇ ਬਨਾਸ਼ ਸ਼ਹਿਰ ‘ਚ ਪੈਦਾ ਹੋਏ ਅਦਨਾਨੀ ਦਾ ਨਾਂ ਤਾਹਾ ਸੋਭੀ ਫਲਾਹਾ ਸੀ। 2003 ‘ਚ ਇਰਾਕ ‘ਤੇ ਹਮਲੇ ਤੋਂ ਬਾਅਦ ਅਮਰੀਕਾ ਦੀ ਉਪਸਥਿਤੀ ਦਾ ਵਿਰੋਧ ਕਰਨ ਵਾਲੇ ਪਹਿਲੇ ਵਿਦੇਸ਼ੀ ਲੜਾਕੇ ਸਨ। ਜੂਨ 2014 ‘ਚ ਉਸ ਨੇ ਸਭ ਤੋਂ ਪਹਿਲਾਂ ਸੀਰੀਆ ਅਤੇ ਇਰਾਕ ਦੇ ਕੁਝ ਹਿੱਸਿਆਂ ‘ਚ ਖਲੀਫਾ ਦਾ ਸ਼ਾਸਨ ਸ਼ੁਰੂ ਕੀਤਾ ਸੀ।

LEAVE A REPLY