sports-news-300x150ਦਾਂਬੁਲਾ: ਹਾਲ ਹੀ ‘ਚ ਸੰਨਿਆਸ ਲੈਣ ਵਾਲੇ ਸ਼੍ਰੀਲੰਕਾਈ ਕ੍ਰਿਕਟਰ ਤਿਲਕਰਤਨੇ ਦਿਲਸ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਕਪਤਾਨੀ ਦੌਰਾਨ ਟੀਮ ਦੇ ਕਈ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਦਾ ਸਮਰਥਨ ਨਹੀਂ ਮਿਲਿਆ। ਦਿਲਸ਼ਾਨ ਨੇ ਐਤਵਾਰ ਨੂੰ ਆਸਟਰੇਲੀਆ ਦੇ ਖਿਲਾਫ਼ ਆਪਣਾ ਆਖਰੀ ਵਨਡੇ (ਇੱਕ ਰੋਜ਼ਾ) ਮੈਚ ਖੇਡਿਆ ਸੀ ਅਤੇ ਉਨ੍ਹਾਂ ਨੇ ਸੰਨਿਆਸ ਲੈ ਲਿਆ। ਹਾਲਾਂਕਿ ਉਨ੍ਹਾਂ ਨੇ ਸੰਨਿਆਸ ਦੇ ਨਾਲ ਹੀ ਆਪਣੀ ਟੀਮ ਦੇ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਦੇ ਵਿਵਹਾਰ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ। ਅਪ੍ਰੈਲ 2011 ਤੋਂ ਜਨਵਰੀ 2012 ਦੇ ਵਿੱਚਕਾਰ ਸ਼੍ਰੀਲੰਕਾਈ ਟੀਮ ਦੀ ਕਪਤਾਨੀ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ, ”ਮੇਰੇ ਲਈ ਦੀ ਸਭ ਤੋਂ ਵੱਡੀ ਚੁਣੌਤੀ ਸਾਥੀ ਖਿਡਾਰੀਆਂ ਦਾ ਸਮਰਥਨ ਨਾ ਮਿਲਣਾ ਰਹੀ।” ਦਿਲਸ਼ਾਨ ਨੇ ਕਿਹਾ, ”ਮੈਨੂੰ ਟੀਮ ਦੀ 10 ਮਹੀਨੇ ਤੱਕ ਕਪਤਾਨੀ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ‘ਚ ਕਈ ਟੀਮ ਸਾਥੀਆਂ ਨੇ ਮੇਰੀ ਮਦਦ ਨਹੀਂ ਕੀਤੀ। ਫ਼ਿਰ ਅਚਾਨਕ ਮੈਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ, ਜਿਸ ਨਾਲ ਮੈਂ ਕਾਫ਼ੀ ਦੁੱਖੀ ਹੋਇਆ।” ਦਿਲਸ਼ਾਨ ਨੂੰ ਕੁਮਾਰ ਸੰਗਕਾਰਾ ਅਤੇ ਮਾਹੇਲਾ ਜੈਵਰਧਨੇ ਦੇ ਸੰਨਿਆਸ ਦੇ ਬਾਅਦ ਕਪਤਾਨ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ, ”ਮੈਂ ਕਪਤਾਨੀ ਨਹੀਂ ਲੈਣਾ ਚਾਹੁੰਦਾ ਸੀ ਪਰ ਸ਼੍ਰੀਲੰਕਾ ਬੋਰਡ ਨੇ ਮੈਨੂੰ ਛੇ ਮਹੀਨਿਆਂ ਤੱਕ ਇਸ ਅਹੁੱਦੇ ਨੂੰ ਸੰਭਾਲਣ ਲਈ ਕਿਹਾ। ਬਦਕਿਸਮਤੀ ਨਾਲ ਉਸ ਸਮੇਂ ਤੱਕ ਮੁਥੈਆ ਮੁਰਲੀਧਰਨ ਵੀ ਸੰਨਿਆਸ ਲੈ ਚੁੱਕੇ ਸਨ, ਨੁਵਾਨ ਕੁਲਸ਼ੇਖਰਾ ਅਤੇ ਅੰਜਤਾ ਮੇਂਡਿਸ ਵੀ ਜ਼ਖਮੀ ਸਨ। ਐਂਜਲੋ ਮੈਥਊਜ ਵੀ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੇ ਗੇਂਦਬਾਜ਼ੀ ਬੰਦ ਕਰ ਦਿੱਤੀ ਸੀ। ਇਹ ਮੇਰੀ ਬਦਕਿਸਮਤੀ ਸੀ ਪਰ ਜਦੋਂ ਮੈਂ ਕਪਤਾਨੀ ਛੱਡੀ ਤਾਂ ਮੈਥਊਜ ਨੇ ਵੀ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਸੀ।”
ਦਿਲਸ਼ਾਨ ਨੇ ਮੈਥਊਜ ‘ਤੇ ਅਸਿੱਧੇ ਤੌਰ ‘ਤੇ ਕਈ ਸਵਾਲ ਚੁੱਕੇ ਅਤੇ ਕਪਤਾਨੀ ਦੌਰਾਨ ਗੈਰ ਸਹਿਯੋਗੀ ਰਵੱਈਆ ਰੱਖਣ ਦਾ ਦੋਸ਼ ਲਗਾਇਆ। ਮੈਥਊਜ ਨੇ ਦਿਲਸ਼ਾਨ ਦੀ ਕਪਤਾਨੀ ‘ਚ 20 ਵਨਡੇ ਮੈਚ ਖੇਡੇ, ਜਿਸ ‘ਚ ਸਿਰਫ਼ ਨੌ ਮੈਚਾਂ ‘ਚ ਹੀ ਗੇਂਦਬਾਜ਼ੀ ਕਰ ਸਕੇ।
ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਦਿਲਸ਼ਾਨ ਅਗਲੇ ਮਹੀਨੇ ਆਸਟਰੇਲੀਆ ਦੇ ਖਿਲਾਫ਼ ਦੋ ਟੀ-20 ਮੈਚਾਂ ਦੇ ਬਾਅਦ ਆਪਣੇ ਕੌਮਾਂਤਰੀ ਕਰੀਅਰ ‘ਤੇ ਰੋਕ ਲਗਾ ਦੇਣਗੇ। ਉਨ੍ਹਾਂ ਨੇ ਸੰਨਿਆਸ ਲੈਣ ਦੇ ਆਪਣੇ ਫ਼ੈਸਲੇ ਬਾਰੇ ਕਿਹਾ ਕਿ ਇਹ ਫ਼ੈਸਲਾ ਅਚਾਨਕ ਲਿਆ ਗਿਆ ਹੈ। ਉਨ੍ਹਾਂ ਕਿਹਾ, ”ਮੈਂ ਸੰਨਿਆਸ ਲਈ ਪਹਿਲਾਂ ਕੋਈ ਯੋਜਨਾ ਨਹੀਂ ਬਣਾਈ ਸੀ। ਇਹ ਫ਼ੈਸਲਾ ਮੈਂ ਲੋਕਾਂ ਦੇ ਦਬਾਅ ‘ਚ ਨਹੀਂ ਲਿਆ। ਮੈਨੂੰ ਲੱਗਿਆ ਕਿ ਇਹ ਸਹੀਂ ਸਮਾਂ ਹੈ, ਜਦੋਂ ਮੈਂ ਆਪਣੇ ਖੇਡ ਨੂੰ ਰੋਕ ਸਕਦਾ ਹੈ। ਜੇਕਰ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇੱਕ-ਦੋ ਸਾਲ ਤੱਕ ਆਰਾਮ ਨਾਲ ਖੇਡਣਾ ਜਾਰੀ ਰੱਖ ਸਕਦਾ ਹਾਂ।”

LEAVE A REPLY