sports-news-300x150ਨਿਊਯਾਰਕ :  ਰਿਕਾਰਡ 23ਵਾਂ ਗ੍ਰੈਂਡ ਸਲੈਮ ਜਿੱਤਣ ਤੋਂ ਇੱਕ ਕਦਮ ਦੂਰ ਵਿਸ਼ਵ ਦੀ ਨੰਬਰ ਇੱਕ ਟੈਨਿਸ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਤੋਂ ਪਹਿਲਾਂ ਸੱਟ ਤੋਂ ਪੂਰੀ ਤਰ੍ਹਾਂ ਉਭਰਣ ਦੀ ਉਮੀਦ ਹੈ ਅਤੇ ਉਹ ਖਿਤਾਬ ਜਿੱਤਣ ਲਈ ਕੋਈ ਕਸਰ ਨਹੀਂ ਛੱਡੇਗੀ। ਛੇ ਵਾਰ ਦੀ ਯੂ. ਐੱਸ. ਓਪਨ ਚੈਂਪੀਅਨ ਸੇਰੇਨਾ ਨੂੰ ਯੂ. ਐੱਸ. ਓਪਨ ‘ਚ ਚੋਟੀ ਦਾ ਦਰਜਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਕਰੀਅਰ ‘ਚ ਪੰਜਵੀਂ ਵਾਰ ਇਸ ਟੂਰਨਾਮੈਂਟ ‘ਚ ਚੋਟੀ ਦੀ ਖਿਡਾਰਨ ਬਣ ਗਈ ਹੈ। ਪਿਛਲੇ ਸਾਲ ਸੇਰੇਨਾ ਸੈਮੀਫ਼ਾਈਨਲ ‘ਚ ਹੀ ਬਾਹਰ ਹੋ ਗਈ ਸੀ ਅਤੇ ਰਾਬਰਟਾ ਵਿੰਸੀ ਨੇ ਉਨ੍ਹਾਂ ਨੂੰ ਕੈਲੰਡਰ ਗ੍ਰੈਂਡ ਸਲੈਮ ਪੂਰਾ ਕਰਨ ਤੋਂ ਰੋਕ ਦਿੱਤਾ ਸੀ। ਸੇਰੇਨਾ ਹਾਲ ਹੀ ‘ਚ ਹੋਏ ਰੀਓ ਓਲੰਪਿਕ ਦੇ ਸ਼ੁਰੂਆਤੀ ਰਾਊਂਡ ‘ਚ ਹੀ ਹਾਰ ਕੇ ਬਾਹਰ ਹੋ ਗਈ ਸੀ।

LEAVE A REPLY