3ਚੰਡੀਗੜ੍ਹ  : ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਤੋਂ ਰਿਸ਼ਵਤ ਲੈਣ ਅਤੇ ਆਪ ਪਾਰਟੀ ਦੀ ਮਹਿਲਾ ਵਰਕਰ ਦਾ ਸੋਸ਼ਣ ਕਰਕੇ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਦਾ ਸਾਥ ਦੇਣ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਅੱਜ ਇੱਥੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਆਏ ਕੇਜਰੀਵਾਲ ਦੇ ਦਲਾਲ ਉਸ ਲਈ ਪੈਸੇ ਇਕੱਠੇ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਟਿਕਟ ਦੇ ਚਾਹਵਨਾ ਕੋਲੋਂ ਕੋਲੋਂ ਬਿਨਾਂ ਰਸੀਦ ਦਿੱਤੇ ਜਿਸ ਤਰਾਂ ਕਰੋੜਾਂ ਰੁਪਏ ਲਏ ਜਾ ਰਹੇ ਹਨ, ਉਹ ਸਾਰਾਂ ਪੈਸਾ ਸਿੱਧਾ ਕੇਜਰੀਵਾਲ ਨੂੰ ਭੇਜਿਆ ਜਾ ਰਿਹਾ ਹੈ।
ਸ. ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਹਰਦੀਪ ਕਿੰਗਰਾ ਅਤੇ ਹੋਰਨਾਂ ਵਲੋਂ ਕੇਜਰੀਵਾਲ ਦਾ ਪੂਰੀ ਤਰਾਂ ਨਾਲ ਪਰਦਾਫਾਸ਼ ਕੀਤਾ ਗਿਆ ਹੈ, ਕਿ ਕਿਸ ਤਰਾਂ ਆਪ ਵਿਚੋਂ ਹੇਠਾਂ ਤੋਂ ਲੈ ਕੇ ਉਪਰ ਤੱਕ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਬਾਹਰੀ ਦੁਰਗੁਸ਼ ਪਾਠਕ ਅਤੇ ਆਸ਼ੂਤੋਸ਼ ਸਿਰਫ ਤੇ ਸਿਰਫ ਪੈਸੇ ਇਕੱਠੇ ਕਰਨ ਦੇ ਮੰਤਵ ਨਾਲ ਪੰਜਾਬ ਆਏ ਹਨ। ਸ. ਮਜੀਠੀਆਂ ਨੇ ਕਿਹਾ ਕਿ ਇਨ੍ਹਾਂ ਦੇ ਖਿਲਾਫ ਸਬੂਤ ਮਿਲਣ ਦੇ ਬਾਵਜੂਦ ਵੀ ਕੋਈ ਕਾਰਵਾÂ ਿਨਹੀਂ ਕੀਤੀ ਜਾ ਰਹੀ ਜਦਕਿ ਛੋਟੇਪੁਰ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਗਈ ਸੀ।
ਸ. ਮਜੀਠੀਆ ਨੇ ਕਿਹਾ ਕਿ ਆਪ ਵਿਚ ਸਿਰਫ ਪੈਸੇ ਇਕੱਠੇ ਕਰਨ ਤੱਕ ਹੀ ਗੰਦਗੀ ਸੀਮਤ ਨਹੀਂ ਬਲਕਿ ਪਾਰਟੀ ਸ਼ੈਤਾਨੀ ਦੀ ਇਸ ਹੱਦ ਤੱਕ ਜਾ ਚੱਕੀ ਹੈ ਕਿ ਸਮਾਜਿਕ ਕਦਰਾਂ ਕੀਮਤਾਂ ਨਾਲ ਖਿਲਵਾੜ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਜਿਸ ਦੀ ਮਿਸਾਲ ਸੈਕਸ ਸਕੈਂਡਲ ਵੀਡਿਓ ਟੇਪ ਮਾਮਲਾ ਹੈ, ਕੇਜ਼ਰੀਵਾਲ ਕੋਲ 20 ਦਿਨ ਪਹਿਲਾਂ ਸੈਕਸ਼ ਕਾਂਡ ਦੀ ਵੀਡਿਓ ਟੇਪ ਪਹੁੰਚਣ ਦੇ ਬਾਵਜੂਦ ਕੇਜਰੀਵਾਲ ਨੇ ਆਪਣੇ ਕੈਬਨਿਟ ਮੰਤਰੀ ਸੰਦੀਪ ਕੁਮਾਰ ਨੂੰ ਨਹੀਂ ਹਟਾਇਆ, ਕਾਰਵਾਈ ਸਿਰਫ ਉਦੋਂ ਕੀਤੀ ਜਦੋਂ ਮਾਮਲਾ ਮੀਡੀਆ ਨੇ ਲੋਕਾਂ ਦੇ ਸਾਹਮਣੇ ਰੱਖਿਆਂ ਅਤੇ ਹੁਣ ਵੀ ਉਸ ਨੇ ਸਿਰਫ ਖਾਨਪੂਰਤੀ ਲਈ ਸੰਦੀਪ ਕੁਮਾਰ ਨੂੰ ਕੈਬਨਿਟ ਤੋਂ ਹੀ ਬਾਹਰ ਕੀਤਾ ਹੈ ਪਰ ਉਸ ਨੂੰ ਪਾਰਟੀ ਤੋਂ ਬਾਹਰ ਕਿਓਂ ਨਹੀਂ ਕੀਤਾ ਗਿਆ।
ਮਜੀਠੀਆ ਨੇ ਮੰਗ ਕੀਤੀ ਹੈ ਕਿ ਆਪ ਦੇ ਜਿਨ੍ਹਾਂ 20 ਵਿਧਾਇਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਅਤੇ ਜਿਹੜੇ ਪਾਰਟੀ ਦੇ ਬੁਲਾਰੇ ਅਤੇ ਹੋਰ ਅਹੁਦੇਦਾਰ ਅਜਿਹੀਆਂ ਮਾੜੀਆਂ ਕਾਰਵਾਈਆਂ ਵਿਚ ਸ਼ਾਮਿਲ ਹਨ, ਕੇਜਰੀਵਾਲ ਉਨ੍ਹਾਂ ਸਾਰਿਆਂ ਨੂੰ ਪਾਰਟੀ ਤੋਂ ਬਾਹਰ ਕੱਢ ਕੇ ਸਾਬਤ ਕਰਨ ਕਿ ਸੱਚਮੁੱਚ ਉਹ ਵੱਖਰੀ ਕਿਸਮ ਦੀ ਪਾਰਟੀ ਦੇ ਮੁੱਖੀ ਹਨ।ਪਰ ਕੇਜਰੀਵਾਲ ਅਜਿਹਾ ਨਹੀਂ ਕਰਨਗੇ ਬਲਕਿ ਅਜਿਹੇ ਆਗੂਆਂ ਨੂੰ ਸਿਰਫ ਸਸਪੈਂਡ ਕਰਨ ਦੀ ਕਰਵਾਈ ਦੀਆਂ ਗੱਲਾਂ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਚਾਹੂੰਦਾ ਹੈ।
ਮਜੀਠੀਆਂ ਨੇ ਕਿਹਾ ਕਿ ਕੇਜਰੀਵਾਲ ਤੋਂ ਅਜਿਹਾ ਕੀਤੇ ਜਾਣ ਦੀ ਉਮੀਦ ਨਹੀਂ ਹੈ ਕਿਉਂਕਿ ਕੇਜਰੀਵਾਲ ਤਾਂ ਪਾਰਟੀ ਦੇ ਆਗੂ ਰਮੇਸ਼ ਭਾਰਦਵਾਜ ਵਲੋਂ ਇੱਕ ਮਹਿਲਾ ਵਰਕਰ ਦਾ ਉਤਪੀੜਨ ਕੀਤੇ ਜਾਣ ਦੀ ਸ਼ਿਕਾਇਤ ਲੈ ਕੇ ਆਈ ਪੀੜਤ ਮਹਿਲਾ ਵਰਕਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸਮਝੌਤਾ ਕਰਨ ‘ਤੇ ਜੋਰ ਦਿੰਦਾ ਹੈ।ਉਨ੍ਹਾਂ ਕਿਹਾ ਕਿ ਇਕ ਹੋਰ ਮਾਮਲੇ ਵਿਚ ਆਪਣੀ ਪਤਨੀ ਨਾਲ ਦੁਰਵਿਹਾਰ ਕਰਨ ਵਾਲੇ ਸੋਮਨਾਥ ਭਾਰਤੀ ਦੀ ਪਤਨੀ ਦੀ ਸ਼ਿਕਾਇਤ ਸੁਣਨ ਦੀ ਬਜਾਏ ਕੇਜ਼ਰੀਵਾਲ ਨੇ ਸੋਮਨਾਥ ਭਾਰਤੀ ਦਾ ਹੀ ਸਾਥ ਦਿੱਤਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ਰਾਬ ਪੀ ਕੇ ਜਾਣ ਵਾਲੇ ਅਤੇ ਪੱਤਰਕਾਰਾਂ ਨਾਲ ਮਾੜਾ ਵਰਤਾਅ ਕਰਨ ਵਾਲੇ ਭਗਵੰਤ ਮਾਨ ਦਾ ਵੀ ਕੇਜਰੀਵਾਲ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਅਜਿਹੀਆਂ ਗਲਤ ਕਾਰਵਾਈਆਂ ਵਿਚ ਸ਼ਾਮਲ ਲੋਕਾਂ ਦੇ ਗੰਦ ਦੇ ਢੇਰ ‘ਤੇ ਬੈਠਾ ਕੇਜਰੀਵਾਲ ਇਨ੍ਹਾਂ ਲੋਕਾਂ ਦਾ ਬਚਾਅ ਕਰ ਰਿਹਾ ਹੈ, ਜਿਸ ਨੂੰ ਕੇਜਰੀਵਾਲ ਦੇ ਅਤੀਫੇ ਨਾਲ ਹੀ ਸਾਫ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾ ਕੋਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆ ਨੂੰ ਘਰ-ਘਰ ਪਹੁੰਚਾਉਣ ਲਈ ਰਾਜ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਨਾਲ ਹੀ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦਾ ਵੀ ਮੂੰਹਤੋੜ ਜੁਆਬ ਦੇਣ। ਉਨ੍ਹਾਂ ਕਿਹਾ ਬੀਤੇ ਸਮੇਂ ਵਿੱਚ ਪਾਰਟੀ ਨੁੰ ਮਜਬੂਤ ਕਰਨ ਹਿੱਤ ਚਲਾਈਆਂ ਗਈਆਂ ਮੁਹਿੰਮਾਂ ਦੋਰਾਨ ਪਾਰਟੀ ਦੇ ਯੂਥ ਵਿੰਗ ਨੇ ਆਪਣੀ ਅਤੇ ਤਾਕਤ ਅਤੇ ਅਨੁਸ਼ਾਸ਼ਨ ਦਾ ਭਰਭੂਰ ਪ੍ਰਗਟਾਵਾ ਕੀਤਾ ਸੀ ।ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਭਰੋਸਾ ਹੈ ਕਿ ਯੂਥ ਅਕਾਲੀ ਦਲ ਦੇ ਸਾਰੇ ਆਗੂ ਪਾਰਟੀ ਵੱਲੋਂ ਉਲੀਕੇ ਗਏ ਰੋਡ ਸ਼ੋਅ ਦੀ ਅਪਾਰ ਸਫਲਤਾ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਪ੍ਰਤੀ ਆਪਣੇ ਪਿਆਰ ਨੂੰ ਜ਼ਾਹਰ ਕਰ ਦੇਣਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਸ਼ਰਨਜੀਤ ਸਿੰਘ ਢਿੱਲੋਂ, ਉਪ ਮੁੱਖ ਮੰਤਰੀ ਦੇ ਓ.ਐਸ.ਡੇ ਸ. ਪਰਮਿੰਦਰ ਸਿੰਘ ਬਰਾੜ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਸਾਰੇ ਮੈਂਬਰ ਹਾਜਰ ਸਨ।

LEAVE A REPLY